#AMERICA

ਅਮਰੀਕਾ ਦੇ ਸਕੂਲਾਂ ‘ਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਚਾਉਣਗੇ ਰੋਬੋਟ!

ਨਿਊ ਮੈਕਸੀਕੋ ਦੇ ਸਕੂਲ ਨੇ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ
ਵਾਸ਼ਿੰਗਟਨ, 13 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਸਕੂਲਾਂ ਵਿਚ ਲਗਾਤਾਰ ਵਧਦੀ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਚਣ ਦੇ ਰਸਤੇ ਲੱਭੇ ਜਾ ਰਹੇ ਹਨ। ਇਸੇ ਸਿਲਸਿਲੇ ਵਿਚ ਯੂ.ਐੱਸ. ਦੇ ਨਿਊ ਮੈਕਸੀਕੋ ਵਿਚ ਇਕ ਸਕੂਲ ਨੇ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ ਤਹਿਤ ਇਕ ਰੋਬੋਟ ਦਿਨ ਦੇ 24 ਘੰਟੇ ਤੇ ਹਫਤੇ ਦੇ 7 ਦਿਨ ਕੈਂਪਸ ਵਿਚ ਗਸ਼ਤ ਲਗਾ ਰਿਹਾ ਹੈ। ਸਾਂਤਾ ਫੇ ਹਾਈ ਸਕੂਲ ਵਿਚ ਇਹ ਰੋਬੋਟ ਸਕੂਲ ਦੀ ਸਾਧਾਰਨ ਗਤੀਵਿਧੀਆਂ ਸਿੱਖ ਰਿਹਾ ਹੈ। ਇਹ ਅਜਿਹਾ ਲੋਕਾਂ ਦੀ ਪਛਾਣ ਕਰਦਾ ਹੈ ਜੋ ਕਈ ਘੰਟਿਆਂ ਦੇ ਬਾਅਦ ਕੈਂਪਸ ਵਿਚ ਦੇਖੇ ਜਾਂਦੇ ਹਨ। ਜੇਕਰ ਕਿਸੇ ਸ਼ੂਟਰ ਜਾਂ ਹੋਰ ਕਿਸੇ ਤਰ੍ਹਾਂ ਦਾ ਖਤਰਾ ਹੈ ਤਾਂ ਰੋਬੋਟ ਸਕਿਓਰਿਟੀ ਟੀਮ ਨੂੰ ਅਲਰਟ ਕਰ ਦੇਵੇਗਾ।
ਖਤਰਾ ਹੋਣ ‘ਤੇ ਰੋਬੋਟ ਘੁਸਪੈਠੀਏ ਵੱਲ ਵਧੇਗਾ ਤੇ ਸੁਰੱਖਿਆ ਅਧਿਕਾਰੀਆਂ ਤੱਕ ਵੀਡੀਓ ਫੁਟੇਜ ਵੀ ਪਹੁੰਚਾਏਗਾ। ਭਾਵੇਂ ਹੀ ਇਹ ਬੋਰੋਟ ਹਥਿਆਰਾਂ ਨਾਲ ਲੈਸ ਨਾ ਹੋਵੇ ਪਰ ਇਹ ਘੁਸਪੈਠੀਆਂ ਦਾ ਸਾਹਮਣਾ ਕਰਨ ਵਿਚ ਸਮਰੱਥ ਹੈ। ਇੰਨਾ ਹੀ ਨਹੀਂ, ਸੁਰੱਖਿਆ ਟੀਮ ਦੇ ਮੈਂਬਰ ਇਸ ਰੋਬੋਟ ਦੇ ਕਮਿਊਨੀਕੇਸ਼ਨ ਸਿਸਟਮ ਜ਼ਰੀਏ ਘੁਸਪੈਠੀਆਂ ਨਾਲ ਗੱਲਬਾਤ ਕਰ ਸਕਦੇ ਹਨ।
ਸਕੂਲ ਨੇ ਪਾਇਲਟ ਟੈਸਟ ਦੌਰਾਨ ਰੋਬੋਟ ਨੂੰ ਹਥਿਆਰਾਂ ਨਾਲ ਲੈਸ ਨਾ ਕਰਨ ਦਾ ਬਦਲ ਚੁਣਿਆ ਹੈ। ਹਾਲਾਂਕਿ ਸੁੱਖਿਆ ਟੀਮ ਇਹ ਦੇਖ ਰਹੀ ਹੈ ਕਿ ਕੀ ਇਸ ਨੂੰ ਬਾਅਦ ਵਿਚ ਜੋੜਿਆ ਜਾ ਸਕਦਾ ਹੈ। ਸਕੂਲ ਦੇ ਸੁਰੱਖਿਆ ਕਾਰਜਕਾਰੀ ਡਾਇਰੈਕਟਰ ਮਾਰੀਓ ਸਾਲਬਿਡ੍ਰੇਜ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਰੋਬੋਟ ਵਿਚ ਫਿਲਹਾਲ ਚਿਹਰੇ ਦੀ ਪਛਾਣ ਕਰਨ ਦਾ ਆਪਸ਼ਨ ਨਹੀਂ ਹੈ ਤੇ ਸਕੂਲ ਦੇ ਕੋਲ ਹੀ ਇਸ ਦੇ ਵੀਡੀਓ ਫੁਟੇਜ ਦਾ ਮਾਲਕਾਨਾ ਹੋਵੇਗਾ। ਮਤਲਬ ਸਕੂਲ ਇਹ ਤੈਅ ਕਰੇਗਾ ਕਿ ਵੀਡੀਓ ਨੂੰ ਸੇਵ ਕਰਨਾ ਹੈ ਜਾਂ ਨਹੀਂ। ਹੁਣ ਤੱਕ ਰੋਪੋਟ ਨੇ ਕੈਂਪਸ ਵਿਚ ਘੁਸਪੈਠੀਆਂ ਨੂੰ ਨਹੀਂ ਦੇਖਿਆ ਹੈ ਪਰ ਸੁਰੱਖਿਆ ਟੀਮ ਨੂੰ ਸਕੂਲ ਵਿਚ ਐਂਟਰੀ ਕਰਨ ਵਾਲੇ ਕੁਝ ਮਜ਼ਦੂਰਾਂ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਹੈ। ਇਸ ਨੇ ਬੰਦ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲਿਆਂ ਬਾਰੇ ਵੀ ਅਲਰਟ ਕਰ ਦਿੱਤਾ ਸੀ।

Leave a comment