#AMERICA

ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਹੋਈ ਗੋਲੀਬਾਰੀ ਵਿੱਚ 2 ਮੌਤਾਂ ਤੇ 15 ਜ਼ਖਮੀ

ਸੈਕਰਾਮੈਂਟੋ, 26 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਗੀਨਾਅ,ਮਿਸ਼ੀਗਨ ਵਿਚ ਇਕ ਵੱਡੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ 2 ਵਿਅਕਤੀਆਂ ਦੀ ਮੌਤ ਹੋਣ ਤੇ 15 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮਿਸ਼ੀਗਨ ਸਟੇਟ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪਾਰਟੀ ਲਈ ਸੋਸ਼ਲ ਮੀਡੀਆ ਉਪਰ ਸੱਦਾ ਦਿੱਤਾ ਗਿਆ ਸੀ। ਗੋਲੀਬਾਰੀ ਦੀ ਘਟਨਾ ਤੋਂ ਪਹਿਲਾਂ ਪੁਲਿਸ ਨੇ ਭੀੜ ਨੂੰ ਉਥੋਂ ਹਟਾ ਦਿੱਤਾ ਸੀ। ਬਿਆਨ ਅਨੁਸਾਰ ਪੁਲਿਸ ਨੂੰ ਨਵੀਂ ਜਗਾ ‘ਤੇ ਭੀੜ ਦੇ ਇਕੱਤਰ ਹੋਣ ਦੀ ਜਾਣਕਾਰੀ ਮਿਲੀ ਸੀ। ਇਸੇ ਦੌਰਾਨ ਪੁਲਿਸ ਨੂੰ ਸਵੇਰੇ 12 ਵਜੇ ਗੋਲੀ ਚਲਣ ਦੀ ਸੂਚਨਾ ਮਿਲੀ। ਪੁਲਿਸ ਅਨੁਸਾਰ ਪਾਰਟੀ ਵਿਚ ਸ਼ਾਮਿਲ ਲੋਕਾਂ ਨੇ ਇਕ ਦੂਸਰੇ ਉਪਰ ਗੋਲੀਆਂ ਚਲਾਈਆਂ ਤੇ ਉਥੋਂ ਫਰਾਰ ਹੋ ਗਏ। ਪੁਲਿਸ ਅਨੁਸਾਰ ਕੁਝ ਲੋਕ ਗੋਲੀਆਂ ਵਜਣ ਕਾਰਨ ਜ਼ਖਮੀ ਹੋਏ ਹਨ ਜਦ ਕਿ ਕੁਝ ਲੋਕ ਹਫੜਾ ਦਫੜੀ ਦੌਰਾਨ ਵਾਹਣ ਹੇਠਾਂ ਆ ਕੇ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚ ਇਕ 19 ਸਾਲਾ ਵਿਅਕਤੀ ਤੇ ਦੂਸਰੀ 51 ਸਾਲ ਦੀ ਔਰਤ ਹੈ। ਪੁਲਿਸ ਨੇ ਕਿਹਾ ਹੈ ਕਿ ਅਜੇ ਤੱਕ ਇਸ ਮਾਮਲੇ ਵਿਚ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਹੈ ਤੇ ਮਾਮਲਾ ਜਾਂਚ ਅਧੀਨ ਹੈ।

Leave a comment