#AMERICA

ਅਮਰੀਕਾ ਦੇ ਜਾਰਜੀਆ ਸੂਬੇ ‘ਚ ਇਕ ਭਾਰਤੀ-ਅਮਰੀਕੀ ਸਟੋਰ ਕਲਰਕ ਦੀ ਗੋਲੀ ਮਾਰ ਕੇ ਹੱਤਿਆ

ਨਿਊਯਾਰਕ, 6 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨ ਅਮਰੀਕਾ ਦੇ ਸੂਬੇ ਜਾਰਜੀਆ ਵਿਚ ਇੱਕ ਭਾਰਤੀ ਅਮਰੀਕੀ ਸਟੋਰ ਕਲਰਕ ਦੀ ਦੋ ਲੁਟੇਰਿਆਂ ਨੇ ਜੋ ਲੁੱਟ ਦੀ ਨੀਯਤ ਨਾਲ ਦਾਖਲ ਹੋਏ ਸਨ, ਉਨ੍ਹਾਂ ਵੱਲੋਂ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮਾਰਨ ਵਾਲਿਆਂ ਦੀ ਉਮਰ 15 ਸਾਲਾਂ ਦੇ ਕਰੀਬ ਹੈ। ਉਨ੍ਹਾਂ ਦੁਆਰਾ ਗੋਲੀ ਲੱਗਣ ਤੋਂ ਬਾਅਦ ਸਟੋਰ ਕਲਰਕ ਮਨਦੀਪ ਸਿੰਘ ਰਿੰਕੀ ਮੌਕੇ ‘ਤੇ ਹੀ ਮੌਤ ਹੋ ਗਈ। ਸਥਾਨਕ ਪੁਲਿਸ ਦੇ ਅਨੁਸਾਰ ਹਥਿਆਰਬੰਦ ਲੁਟੇਰਿਆ ਵੱਲੋਂ ਉਸ ਦੀ ਹੱਤਿਆ ਦਾ ਕਾਰਨ ਲੁੱਟ ਦਾ ਮਾਮਲਾ ਦੱਸਿਆ ਜਾਂਦਾ ਹੈ। ਪੁਲਿਸ ਨੇ ਗੋਲੀਬਾਰੀ ਤੋਂ ਬਾਅਦ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦੱਸਿਆ ਜਾਂਦਾ ਹੈ ਕਿ ਜਾਰਜੀਆ ਸੂਬੇ ਦੇ ਅਗਸਤਾ ਦੇ ਰੋਜ਼ੀਅਰ ਰੋਡ ‘ਤੇ 36 ਸਾਲਾ ਦਾ ਇਹ ਭਾਰਤੀ ਨੌਜਵਾਨ ਮਨਦੀਪ ਸਿੰਘ ਨੂੰ ਪੂਰਬੀ ਵੇਨਸ ਦੇ 504 ਹਾਈਵੇਅ 80 ‘ਤੇ ਸਥਿਤ ਰੈਨਸ ਫੂਡ ਮਾਰਟ ਨਾਂ ਦੇ ਸਟੋਰ ‘ਤੇ ਕੰਮ ਕਰਦੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਨੂੰ ਦੋ ਗੋਲੀਆਂ ਲੱਗਣ ਤੋਂ ਬਾਅਦ ਉਹ ਮੌਕੇ ‘ਤੇ ਹੀ ਮਾਰਿਆ ਗਿਆ। ਦੱਸਿਆ ਜਾਦਾ ਹੈ ਕਿ ਮਨਦੀਪ ਸਿੰਘ ਰਿੱਕੀ, ਜਿਸ ਨੂੰ ਸਟੋਰ ‘ਤੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਉਹ ਇਥੇ ਕੰਮ ਕਰ ਰਿਹਾ ਸੀ। ਪੁਲਿਸ ਮੁਖੀ ਜੌਹਨ ਮੇਨਾਰਡ ਨੇ ਦੱਸਿਆ ਕਿ ਦੋਵੇਂ ਕਾਤਲ ਨਾਬਾਲਗ ਹਨ, ਜੋ ਸ਼ਾਮ ਦੇ ਕਰੀਬ 8:35 ਵਜੇ ਸਟੋਰ ਵਿਚ ਦਾਖਲ ਹੋਏ। ਪੁਲਿਸ ਮੁਖੀ ਮੇਨਾਰਡ ਨੇ ਕਿਹਾ, ਇਹ ਇੱਕ ਹਥਿਆਰਬੰਦ ਡਕੈਤੀ ਜਾਪਦੀ ਸੀ, ਜਿਸ ਵਿਚ ਕੁਝ ਸਮੇਂ ਵਿਚ ਹੀ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਕਲਰਕ ਦੀ ਮੌਤ ਹੋ ਗਈ ਸੀ। ਪੁਲਿਸ ਮੁਖੀ ਮੇਨਾਰਡ ਨੇ ਕਿਹਾ, ਸਟੋਰ ਵਿਚ ਸੁਰੱਖਿਆ ਕੈਮਰੇ ਸਨ ਅਤੇ ਘਟਨਾ ਦੌਰਾਨ ਲੁਟੇਰੇ ਨਾਬਾਲਗਾਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ ਅਤੇ ਨਾ ਹੀ ਉਨ੍ਹਾਂ ਦੇ ਚਿਹਰਿਆ ਨੂੰ ਧੁੰਦਲਾ ਕੀਤਾ ਹੋਇਆ ਸੀ, ਜਿਸ ਕਾਰਨ ਪੁਲਿਸ ਲਈ ਉਨ੍ਹਾਂ ਦੀ ਪਛਾਣ ਕਰਨਾ ਬਹੁਤ ਆਸਾਨ ਹੋ ਗਿਆ ਸੀ। ਦੋ ਘੰਟਿਆਂ ਦੇ ਅੰਦਰ ਅਸੀਂ ਉਨ੍ਹਾਂ ਦੀ ਪਛਾਣ ਕਰ ਲਈ ਸੀ ਅਤੇ ਚਾਰ ਘੰਟਿਆਂ ਦੇ ਅੰਦਰ ਅਸੀਂ ਪਹਿਲੇ ਸ਼ੱਕੀ ਨੂੰ ਫੜ ਲਿਆ ਅਤੇ ਸਿਰਫ ਅੱਠ ਘੰਟਿਆਂ ਵਿਚ ਅਸੀਂ ਦੋਵਾਂ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਹੈ। ਜਾਰਜੀਆ ਦੀ ਵੇਨਸ ਪੁਲਿਸ ਨੇ ਕਿਹਾ ਕਿ ਅਪਰਾਧੀਆਂ ਦੀ ਉਮਰ ਦੇ ਕਾਰਨ, ਇਸ ਸਮੇਂ ਨਾਮ ਅਤੇ ਫੋਟੋਆਂ ਜਾਰੀ ਨਹੀਂ ਕੀਤੀਆਂ ਜਾ ਸਕਦੀਆਂ ਹਨ। ਜੇਫਰਸਨ ਕਾਉਂਟੀ ਕੋਰੋਨਰ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਮਨਦੀਪ ਸਿੰਘ ਦੀ ਲਾਸ਼ ਨੂੰ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਕ੍ਰਾਈਮ ਲੈਬ ਵਿਚ ਲਿਜਾਇਆ ਜਾ ਰਿਹਾ ਹੈ। ਮ੍ਰਿਤਕ ਦੀ ਪਤਨੀ, ਡਿੰਪਲ ਕੌਰ ਨੇ ਇਸ ਦੁਖਾਂਤ ਨਾਲ ਨਜਿੱਠਣ ਲਈ ਆਪਣੇ ਪਰਿਵਾਰ ਦੀ ਮਦਦ ਕਰਨ ਲਈ ‘ਇੱਕ ਫੰਡਰੇਜ਼ਰ’ ਦਾ ਆਯੋਜਨ ਕੀਤਾ ਗਿਆ ਹੈ।
ਮ੍ਰਿਤਕ
ਮਨਦੀਪ ਸਿੰਘ ਰਿੰਕੀ ਦੀ ਯਾਦਗਰੀ ਤਸਵੀਰ।

Leave a comment