#AMERICA

ਅਮਰੀਕਾ ਦੇ ਉਟਾਹ ਰਾਜ ਦੀ ਸੈਨਟ ਵੱਲੋਂ ਦਿਵਾਲੀ ‘ਤੇ ਪਟਾਖੇ ਤੇ ਆਤਿਸ਼ਬਾਜੀ ਚਲਾਉਣ ਲਈ ਬਿੱਲ ਪਾਸ

ਸੈਕਰਾਮੈਂਟੋ, ਕੈਲੀਫੋਰਨੀਆ, 9 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉਟਾਹ ਰਾਜ ਵਿਚ ਵੱਸਦੇ ਹਿੰਦੂ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰਖਦੇ ਹੋਏ ਸੈਨਟ ਨੇ ਦਿਵਾਲੀ ਮੌਕੇ ਪਟਾਖੇ ਤੇ ਆਤਿਸ਼ਬਾਜੀ ਚਲਾਉਣ ਲਈ ਬਿੱਲ ਪਾਸ ਕੀਤਾ ਹੈ। ਸਟੇਟ ਬਿੱਲ 46 ਸੈਨਟ ਮੈਂਬਰ ਲਿੰਕੋਲਨ ਫਿਲਮੋਰ ਵੱਲੋਂ ਪੇਸ਼ ਕੀਤਾ ਗਿਆ ਸੀ ਜੋ ਸੈਨਟ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਬਿੱਲ ਵਿਚ ਰੋਸ਼ਨੀਆਂ ਦੇ ਤਿਓਹਾਰ ਦਿਵਾਲੀ ਨੂੰ ਰਾਜ ਦੇ ਤਿਓਹਾਰ ਵਜੋਂ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਤਹਿਤ ਪਟਾਖਿਆਂ ਦੀ ਵਿਕਰੀ ਦੀ ਇਜਾਜ਼ਤ ਹੋਵਗੀ। ਫਿਲਮੋਰ ਨੇ ਬਿੱਲ ਪਾਸ ਹੋਣ ਉਪਰੰਤ ਭਾਰਤੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਹੁਣ ਇਹ ਬਿੱਲ ਪ੍ਰਤੀਨਿੱਧ ਸਦਨ ਵਿਚ ਜਾਵੇਗਾ ਜਿਥੇ ਇਸ ਦੇ ਪਾਸ ਹੋਣ ਜਾਣ ਦੀ ਪੂਰੀ ਸੰਭਾਵਨਾ ਹੈ।

Leave a comment