#Featured

ਅਮਰੀਕਾ ਦੇ ਇੰਡਿਆਨਾ ਰਾਜ ਵਿਚ 3 ਸਾਲ ਦੇ ਬੱਚੇ ਨੇ ਚਲਾਈ ਗੋਲੀ, ਮਾਂ ਸਮੇਤ 2 ਜ਼ਖਮੀ

* ਜ਼ਖਮੀ ਵਿਅਕਤੀ ਕਤਲ ਦੇ ਮਾਮਲੇ ਵਿਚ ਲੋੜੀਂਦਾ ਸੀ, ਹੋਇਆ ਗ੍ਰਿਫਤਾਰ
ਸੈਕਰਾਮੈਂਟੋ, 22 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਅਮਰੀਕਾ ਦੇ ਇੰਡਿਆਨਾ ਰਾਜ ਵਿਚ ਲਫੇਅਟ ਵਿਖੇ ਇਕ 3 ਸਾਲ ਦੇ ਬੱਚੇ ਨੇ ਗੋਲੀ ਚਲਾ ਕੇ ਆਪਣੀ ਮਾਂ ਤੇ ਇਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ। ਲਫੇਅਟ ਪੁਲਿਸ ਵਿਭਾਗ ਦੇ ਲੈਫਟੀਨੈਂਟ ਜਸਟਿਨ ਹਾਰਟਮੈਨ ਨੇ ਕਿਹਾ ਹੈ ਕਿ ਜ਼ਖਮੀ ਹੋਇਆ ਵਿਅਕਤੀ ਇਕ ਕਤਲ ਦੇ ਮਾਮਲੇ ਵਿਚ ਲੋੜੀਂਦਾ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਬੱਚੇ ਕੋਲ ਗੰਨ ਕਿਥੋਂ ਆਈ ਜਾਂ ਕਿਸ ਕਿਸਮ ਦਾ ਹਥਿਆਰ ਬੱਚੇ ਨੇ ਵਰਤਿਆ ਹੈ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਹਾਰਟਮੈਨ ਅਨੁਸਾਰ ਜ਼ਖਮੀ ਵਿਅਕਤੀ 23 ਸਾਲਾ ਟਰੇਸ਼ੌਨ ਸਮਿੱਥ ਬੱਚੇ ਦੀ ਮਾਂ ਦਾ ਦੋਸਤ ਸੀ ਜੋ ਉਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਉਸ ਵਿਰੁੱਧ ਕੁੱਕ ਕਾਊਂਟੀ ,ਇਲੀਨੋਇਸ ਵੱਲੋਂ ਇਕ ਕਤਲ ਦੇ ਮਾਮਲੇ ਵਿਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੋਏ ਸਨ। ਉਨਾਂ ਕਿਹਾ ਕਿ ਲਫੇਅਟ ਪੁਲਿਸ ਵਿਭਾਗ ਸਮਿਥ ਦੀ ਗ੍ਰਿਫਤਾਰੀ ਸਬੰਧੀ ਕੁੱਕ ਕਾਊਂਟੀ ਦੇ ਮਾਰਖਮ ਪੁਲਿਸ ਵਿਭਾਗ ਨਾਲ ਸਹਿਯੋਗ ਕਰ ਰਿਹਾ ਹੈ।
ਕੈਪਸ਼ਨ ਲਫੇਅਟ ,ਇੰਡਿਆਨਾ ਵਿਖੇ ਗੋਲੀ ਚੱਲਣ ਉਪਰੰਤ ਘਟਨਾ ਸਥਾਨ ਦੀ ਪੁਲਿਸ ਵੱਲੋਂ ਕੀਤੀ ਨਾਕਾਬੰਦੀ

Leave a comment