#AMERICA

ਅਮਰੀਕਾ ਦੇਵੇਗਾ 5 ਸਾਲਾਂ ਲਈ ਰੁਜ਼ਗਾਰ ਅਧਿਕਾਰੀ ਕਾਰਡ, ਹਜ਼ਾਰਾਂ ਭਾਰਤੀਆਂ ਨੂੰ ਹੋਵੇਗਾ ਲਾਭ

ਵਾਸ਼ਿੰਗਟਨ, 13 ਅਕਤੂਬਰ (ਪੰਜਾਬ ਮੇਲ)-  ਅਮਰੀਕਾ ਨੇ ਗਰੀਨ ਕਾਰਡ ਦੀ ਉਡੀਕ ਕਰ ਰਹੇ ਲੋਕਾਂ ਸਮੇਤ ਕੁਝ ਗੈਰ-ਪਰਵਾਸੀ ਸ਼੍ਰੇਣੀਆਂ ਨੂੰ ਪੰਜ ਸਾਲਾਂ ਲਈ ਰੁਜ਼ਗਾਰ ਅਧਿਕਾਰ ਕਾਰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਦੇਸ਼ ‘ਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਫਾਇਦਾ ਹੋਵੇਗਾ। ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਅਨੁਸਾਰ ਇਹ ਕੁਝ ਗੈਰ-ਨਾਗਰਿਕਾਂ ਲਈ ਸ਼ੁਰੂਆਤੀ ਅਤੇ ਨਵੀਨੀਕਰਨ ਈਏਡੀ ਲਈ ਰੁਜ਼ਗਾਰ ਅਧਿਕਾਰ ਦਸਤਾਵੇਜ਼ (ਈਏਡੀ) ਦੀ ਮਿਆਦ ਨੂੰ ਪੰਜ ਸਾਲਾਂ ਤੱਕ ਵਧਾ ਰਿਹਾ ਹੈ। ਫੈਡਰਲ ਏਜੰਸੀ ਨੇ ਕਿਹਾ ਕਿ ਇਨ੍ਹਾਂ ਵਿੱਚ ਪਨਾਹ ਲਈ ਅਰਜ਼ੀ ਦੇਣ ਵਾਲੇ ਜਾਂ ਦੇਸ਼ ਨਿਕਾਲੇ ਨੂੰ ਰੋਕਣ ਦੀ ਅਰਜ਼ੀ ਦੇਣ ਵਾਲੇ ਸ਼ਾਮਲ ਹਨ। ਨਵੇਂ ਅਧਿਐਨ ਅਨੁਸਾਰ 10.5 ਲੱਖ ਤੋਂ ਵੱਧ ਭਾਰਤੀ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਲਈ ਲਾਈਨ ਵਿੱਚ ਹਨ।

Leave a comment