#OTHERS

ਅਮਰੀਕਾ ਦੀ ਸਰਹੱਦ ‘ਤੇ ਮੈਕਸੀਕੋ ਦੇ ਇਮੀਗ੍ਰੇਸ਼ਨ ਕੇਂਦਰ ‘ਚ ਭਿਆਨਕ ਅੱਗ ਲੱਗਣ ਕਾਰਨ 35 ਪ੍ਰਵਾਸੀਆਂ ਦੀ ਮੌਤ

ਮੈਕਸੀਕੋ ਸਿਟੀ, 29 ਮਾਰਚ (ਪੰਜਾਬ ਮੇਲ)- ਅਮਰੀਕਾ ਦੀ ਸਰਹੱਦ ‘ਤੇ ਮੈਕਸੀਕੋ ਦੇ ਇਕ ਇਮੀਗ੍ਰੇਸ਼ਨ ਕੇਂਦਰ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 35 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 100 ਦੇ ਕਰੀਬ ਜ਼ਖ਼ਮੀ ਹੋ ਗਏ ਹਨ।
ਐਕਸਲਸੀਓਰ ਅਖ਼ਬਾਰ ਨੇ ਮੈਕਸੀਕਨ ਸ਼ਹਿਰ ਸਿਉਦਾਦ ਜੁਆਰੇਜ਼ ਵਿੱਚ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈ.ਐੱਨ.ਐੱਮ.) ਦੀ ਇਮਾਰਤ ਵਿਚ ਅੱਗ ਲੱਗਣ ਦੀ ਗੱਲ ਕਹੀ, ਜਿਸ ਵਿਚ ਕਿਹਾ ਗਿਆ ਹੈ ਕਿ ਲਗਭਗ 100 ਲੋਕਾਂ ਨੂੰ ਕਾਰਬਨ ਮੋਨੋਆਕਸਾਈਡ ਗੈਸ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਕਥਿਤ ਤੌਰ ‘ਤੇ ਇਹ ਅੱਗ ਉਨ੍ਹਾਂ ਪ੍ਰਵਾਸੀਆਂ ਦੇ ਇੱਕ ਨਜ਼ਰਬੰਦੀ ਕੈਂਪ ਵਿਚ ਲੱਗੀ, ਜੋ ਗੈਰ-ਕਾਨੂੰਨੀ ਤੌਰ ‘ਤੇ ਸਰਹੱਦ ਪਾਰ ਕਰਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਅੱਗ ਪ੍ਰਵਾਸੀਆਂ ਨੇ ਖੁਦ ਚਲਾਈ ਸੀ, ਜਿਨ੍ਹਾਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ।

Leave a comment