#AMERICA

ਅਮਰੀਕਾ ਦੀ ਯੂਨੀਵਰਸਿਟੀ ’ਚ ਗੋਲੀਬਾਰੀ, 3 ਵਿਅਕਤੀਆਂ ਦੀ ਮੌਤ

ਈਸਟ ਲੈਂਸਿੰਗ (ਅਮਰੀਕਾ), 14 ਫਰਵਰੀ (ਪੰਜਾਬ ਮੇਲ)- ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿਚ ਸੋਮਵਾਰ ਰਾਤ ਨੂੰ ਬੰਦੂਕਧਾਰੀ ਨੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਸ ਦੌਰਾਨ ਪਤਾ ਲੱਗਿਆ ਹੈ ਕਿ ਹਮਲਾਵਰ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਪੁਲੀਸ ਨੇ ਡਰੇ ਹੋਏ ਵਿਦਿਆਰਥੀਆਂ ਅਤੇ ਹੋਰਾਂ ਨੂੰ ਲੁਕਣ ਲਈ ਕਿਹਾ। ਯੂਨੀਵਰਸਿਟੀ ’ਚ ਸੈਂਕੜੇ ਪੁਲੀਸ ਅਧਿਕਾਰੀ ਮਸ਼ਕੂਕ ਦੀ ਭਾਲ ਵਿੱਚ ਜੁੱਟ ਗਏ ਸਨ। ਪੁਲੀਸ ਅਨੁਸਾਰ ਹਮਲਾਵਰ ਛੋਟੇ ਕੱਦ ਦਾ ਕਾਲਾ ਹੈ ਅਤੇ ਉਸ ਨੇ ਲਾਲ ਜੁੱਤੇ, ਜੈਕਟ ਟੋਪੀ ਪਾਈ ਹੋਈ ਸੀ।

Leave a comment