26.9 C
Sacramento
Sunday, September 24, 2023
spot_img

ਅਮਰੀਕਾ ਦੀ ਇਕ ਸੰਘੀ ਗਰੈਂਡ ਜਿਊਰੀ ਵੱਲੋਂ 21 ਵਿਅਕਤੀਆਂ ਵਿਰੁੱਧ ਦੋਸ਼ ਆਇਦ

ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਕੁੱਤਿਆਂ ਦੀਆਂ ਲੜਾਈਆਂ ਕਰਵਾਉਣ ਦਾ ਮਾਮਲਾ

ਸੈਕਰਾਮੈਂਟੋ, 9 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਇਕ ਸੰਘੀ ਗਰੈਂਡ ਜਿਊਰੀ ਨੇ ਨਸ਼ੀਲੇ ਪਦਰਾਥਾਂ ਦੀ ਤਸਕਰੀ ਕਰਨ ਤੇ ਕੁੱਤਿਆਂ ਦੀ ਲੜਾਈ ਕਰਵਾਉਣ ਦੇ ਮਾਮਲਿਆਂ ‘ਚ 21 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕਰਨ ਦਾ ਫੈਸਲਾ ਸੁਣਾਇਆ ਹੈ। ਇਹ ਐਲਾਨ ਇੰਡਿਆਨਾ ਰਾਜ ਦੇ ਅਧਿਕਾਰੀਆਂ ਨੇ ਕੀਤਾ ਹੈ। ਇੰਡਿਆਨਾ ਦੇ ਦੱਖਣੀ ਜ਼ਿਲੇ ਦੇ ਯੂ.ਐੱਸ. ਅਟਾਰਨੀ ਜ਼ਾਚਰੀ ਮਾਇਰਜ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਵਿਅਕਤੀਆਂ ਵਿਰੁੱਧ ਹਥਿਆਰ ਬੰਦ ਫੈਂਟਾਨਾਇਲ, ਕੋਕੀਨ ਤੇ ਮੈਥੰਫੈਟਾਮਾਈਨ ਦੀ ਤਸਕਰੀ ਕਰਨ ਤੋਂ ਇਲਾਵਾ ਪੈਸੇ ਨੂੰ ਚਿੱਟਾ ਕਰਨ ਤੇ ਪਸ਼ੂਆਂ ਦੀ ਲੜਾਈ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਸਬੰਧੀ ਦੋਸ਼ ਆਇਦ ਕੀਤੇ ਗਏ ਹਨ। ਇਹ ਦੋਸ਼ 2022 ਤੋਂ ਸ਼ੁਰੂ ਹੋਈ ਜਾਂਚ ਦਾ ਸਿੱਟਾ ਹੈ। ਮਾਇਰਜ ਅਨੁਸਾਰ ਇਹ ਜਾਂਚ ਦੋ ਸ਼ੱਕੀ ਦੋਸ਼ੀਆਂ ਬਾਰੇ ਸੀ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਮੈਕਸੀਕੋ ਤੋਂ ਅਮਰੀਕਾ ‘ਚ ਫੈਂਟਾਨਾਇਲ, ਮੈਥੰਫੈਟਾਮਾਈਨ ਤੇ ਕੁਕੀਨ ਦੀ ਤਸਕਰੀ ਕੀਤੀ ਤੇ ਨਸ਼ੀਲੇ ਪਦਾਰਥਾਂ ਨੂੰ ਇੰਡਿਆਨਪੋਲਿਸ ਤੇ ਕੇਂਦਰੀ ਇੰਡਿਆਨਾ ਵਿਚ ਵੰਡਿਆ। ਮਾਇਰਜ ਨੇ ਕਿਹਾ ਕਿ ਭਗੌੜੇ ਗਰੇਗੋਰੀ ਹੈਂਡਸਰਸਨ ਜੂਨੀਅਰ ਸਮੇਤ ਬਾਕੀ ਸ਼ੱਕੀ ਦੋਸ਼ੀਆਂ ਦੇ ਨਾਂ ਦੋਸ਼ ਸੂਚੀ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਾਂਚਕਾਰਾਂ ਨੇ ਦੋਸ਼ ਸੂਚੀ ‘ਚ ਸ਼ਾਮਲ ਸ਼ੱਕੀ ਦੋਸ਼ੀਆਂ ਵੱਲੋਂ ਕੁੱਤਿਆਂ ਦੀ ਲੜਾਈ ਦੇ ਮੁਕਾਬਲੇ ਕਰਵਾਉਣ ਦਾ ਪਰਦਾਫਾਸ਼ ਵੀ ਕੀਤਾ ਹੈ ਤੇ ਤਕਰੀਬਨ 90 ਕੁੱਤੇ ਬਰਾਮਦ ਕੀਤੇ ਹਨ। ਮਾਇਰਜ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਵਿਰੁੱਧ ਲੱਗੇ ਦੋਸ਼ ਬਹੁਤ ਪ੍ਰੇਸ਼ਾਨ ਕਰਨ ਵਾਲੇ ਹਨ। ਇਹ ਵਿਅਕਤੀਗਤ ਲੋਕਾਂ ਦੀ ਖੁਸ਼ੀ ਤੇ ਜੂਏਬਾਜ਼ੀ ਲਈ ਕੁੱਤਿਆਂ ਦੀਆਂ ਬਹੁਤ ਹੀ ਖਤਰਨਾਕ ਲੜਾਈਆਂ ਕਰਵਾਉਂਦੇ ਸਨ। ਇਨ੍ਹਾਂ ਲੜਾਈਆਂ ਦਾ ਮਕਸਦ ਆਮ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਸੀ। ਇਹ ਕੁੱਤਿਆਂ ਦੀਆਂ ਲੜਾਈਆਂ ਵਾਰ-ਵਾਰ ਕਰਵਾਉਂਦੇ ਸਨ, ਤਾਂ ਜੋ ਲੋਕਾਂ ਦਾ ਧਿਆਨ ਇਨ੍ਹਾਂ ਦੁਆਰਾ ਕੀਤੇ ਜਾਂਦੇ ਗਲਤ ਕੰਮਾਂ ਵੱਲ ਨਾ ਜਾਵੇ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles