#AMERICA

ਅਮਰੀਕਾ ਦੀ ਇਕ ਬਾਰ ਵਿਚ ਹੋਈ ਗੋਲੀਬਾਰੀ ਦੌਰਾਨ 3 ਮੌਤਾਂ; 3 ਜ਼ਖਮੀ

ਸੈਕਰਾਮੈਂਟੋ, 4 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੀਤੀ ਰਾਤ ਅਮਰੀਕਾ ਦੇ ਓਕਲਾਹੋਮਾ ਰਾਜ ਦੇ ਓਕਲਾਹੋਮਾ ਸ਼ਹਿਰ ਵਿਚ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੀ ਮੌਤ ਹੋਣ ਤੇ 3 ਹੋਰਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਰਾਤ 10 ਵਜੇ ਦੇ ਆਸਪਾਸ ਬਾਰ ਵਿਚ ਪੁੱਜੇ, ਜਿਥੇ ਗੋਲੀਆਂ ਵੱਜਣ ਕਾਰਨ 3 ਵਿਅਕਤੀ ਦਮ ਤੋੜ ਚੁੱਕੇ ਸਨ। ਓਕਲਾਹੋਮਾ ਸਿਟੀ ਪੁਲਿਸ ਅਨੁਸਾਰ 3 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ, ਜਦਕਿ 2 ਦੀ ਹਾਲਤ ਸਥਿਰ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਸ ਕਾਰਨ ਗੋਲੀਆਂ ਚੱਲੀਆਂ। ਪੁਲਿਸ ਨੇ ਇਕ ਟਵੀਟ ‘ਚ ਲੋਕਾਂ ਨੂੰ ਕਿਹਾ ਹੈ ਕਿ ਮਾਮਲਾ ਜਾਂਚ ਅਧੀਨ ਹੈ, ਇਸ ਲਈ ਘਟਨਾ ਵਾਲੇ ਸਥਾਨ ‘ਤੇ ਜਾਣ ਤੋਂ ਬਚਿਆ ਜਾਵੇ।

Leave a comment