ਵਾਸ਼ਿੰਗਟਨ, 23 ਮਈ (ਪੰਜਾਬ ਮੇਲ)- ਅਮਰੀਕਾ ‘ਚ ਨਿਊਜਰਸੀ ਦੀ ਆਈ.ਟੀ. ਕੰਪਨੀ ਨੂੰ ਕਥਿਤ ਤੌਰ ‘ਤੇ ਭੇਦਭਾਵ ਵਾਲੇ ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕਰਨ ਅਤੇ ਸਿਰਫ਼ ਭਾਰਤੀਆਂ ਤੋਂ ਅਰਜ਼ੀਆਂ ਮੰਗਣ ਦੇ ਦੋਸ਼ ਵਿਚ 25,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਨਿਆਂ ਵਿਭਾਗ ਨੇ ਦੋਸ਼ ਲਾਇਆ ਕਿ ਸੂਚਨਾ ਤਕਨਾਲੋਜੀ (ਆਈ.ਟੀ.) ਕੰਪਨੀ ਇਨਫੋਸੌਫਟ ਸੋਲਿਊਸ਼ਨਜ਼ ਇੰਕ ਨੇ ਛੇ ਪੱਖਪਾਤੀ ਨੌਕਰੀਆਂ ਦੇ ਇਸ਼ਤਿਹਾਰ ਪੋਸਟ ਕਰਕੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਐਕਟ (ਆਈ.ਐੱਨ.ਏ.) ਦੀ ਉਲੰਘਣਾ ਕੀਤੀ ਹੈ। ਇਸ਼ਤਿਹਾਰਾਂ ਵਿਚ ਕਥਿਤ ਤੌਰ ‘ਤੇ ਸਿਰਫ ਗੈਰ-ਅਮਰੀਕੀ ਨਾਗਰਿਕਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਇੱਕ ਵਿਗਿਆਪਨ ਵਿਚ ਸਿਰਫ ਭਾਰਤੀਆਂ ਨੂੰ ਅਰਜ਼ੀ ਦੇਣ ਲਈ ਕਿਹਾ ਗਿਆ ਸੀ।