#AMERICA

ਅਮਰੀਕਾ ਦੀਆਂ 5 ਕਾਊਂਟੀਆਂ ‘ਚ ਗਰਮੀ ਕਾਰਨ ਹੋਈਆਂ 147 ਮੌਤਾਂ, ਮੌਤਾਂ ਵਧਣ ਦਾ ਖਦਸ਼ਾ

ਸੈਕਰਾਮੈਂਟੋ, 9 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੈ ਰਹੀ ਅੱਤ ਦੀ ਗਰਮੀ ਕਾਰਨ ਅਮਰੀਕਾ ਦੀਆਂ 5 ਕਾਊਂਟੀਆਂ ਵਿਚ ਘੱਟੋ-ਘੱਟ 147 ਲੋਕਾਂ ਦੇ ਦਮ ਤੋੜ ਜਾਣ ਦੀ ਖਬਰ ਹੈ। ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ਵਿਚ ਮੌਤਾਂ ਇਸ ਤੋਂ ਵਧ ਹੋਈਆਂ ਹਨ। ਕੈਲੀਫੋਰਨੀਆ ਦੇ ਦੱਖਣੀ ਤੇ ਮੱਧ ਪੱਛਮੀ ਹਿੱਸੇ ਵਿਚ ਵੀ ਗਰਮੀ ਨਾਲ ਮੌਤਾਂ ਹੋਣ ਦੀ ਰਿਪੋਰਟ ਹੈ ਪਰੰਤੂ ਇਥੇ ਹੋਈਆਂ ਮੌਤਾਂ ਦੀ ਗਿਣਤੀ 5 ਕਾਊਂਟੀਆਂ ‘ਚ ਹੋਈਆਂ ਮੌਤਾਂ ਨਾਲੋਂ ਘੱਟ ਹੈ। ਗਰਮੀ ਕਾਰਨ ਅਗਸਤ ਦੇ ਸ਼ੁਰੂ ਵਿਚ ਪੀਮਾ ਕਾਊਂਟੀ, ਐਰੀਜ਼ੋਨਾ ‘ਚ 64, ਮੈਰੀਕੋਪਾ ਕਾਊਂਟੀ ਐਰੀਜ਼ੋਨਾ ਵਿਚ 39, ਕਲਾਰਕ ਕਾਊਂਟੀ, ਨਵਾਡਾ ਵਿਚ 26, ਵੈਬ ਕਾਊਂਟੀ ਟੈਕਸਾਸ ਵਿਚ 11 ਤੇ ਹੈਰਿਸ ਕਾਊਂਟੀ, ਟੈਕਸਾਸ ਵਿਚ 7 ਮੌਤਾਂ ਹੋਣ ਦੀਆਂ ਰਿਪੋਰਟਾਂ ਹਨ। ਮੈਰੀਕੋਪਾ ਕਾਊਂਟੀ ਵਿਚ ਹੋਈਆਂ 312 ਮੌਤਾਂ ਅਜੇ ਜਾਂਚ ਅਧੀਨ ਹਨ। ਸੰਭਾਵੀ ਤੌਰ ‘ਤੇ ਇਹ ਮੌਤਾਂ ਵੀ ਗਰਮੀ ਕਾਰਨ ਹੋਈਆਂ ਹੋ ਸਕਦੀਆਂ ਹਨ।

Leave a comment