#AMERICA

ਅਮਰੀਕਾ ‘ਚ ਹਵਾਈ ਹਾਦਸੇ ਦੌਰਾਨ ਇਕ ਸੈਨੇਟ ਮੈਂਬਰ ਸਮੇਤ ਪਰਿਵਾਰ ਦੇ 4 ਜੀਆਂ ਦੀ ਮੌਤ

ਸੈਕਰਾਮੈਂਟੋ, 4 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਨਾਰਥ ਡਕੋਟਾ ਰਾਜ ਦੇ ਸੈਨੇਟ ਮੈਂਬਰ, ਉਸ ਦੀ ਪਤਨੀ ਤੇ ਉਸ ਦੇ 2 ਛੋਟੇ ਬੱਚਿਆਂ ਦੇ ਉਟਾਹ ਰਾਜ ਵਿਚ ਵਾਪਰੇ ਇਕ ਹਵਾਈ ਹਾਦਸੇ ਵਿਚ ਮਾਰੇ ਜਾਣ ਦੀ ਖਬਰ ਹੈ। ਗਰੈਂਡ ਕਾਊਂਟੀ (ਉਟਾਹ) ਸ਼ੈਰਿਫ ਦਫਤਰ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਜਿਸ ਵੇਲੇ ਹਾਦਸਾ ਵਾਪਰਿਆ, ਉਸ ਸਮੇਂ ਸਟੇਟ ਸੈਨੇਟਰ ਡੌਗ ਲਾਰਸਨ ਇਕ ਛੋਟੇ ਜਹਾਜ਼ ਨੂੰ ਚਲਾ ਰਿਹਾ ਸੀ, ਜਦਕਿ ਉਸ ਦੀ ਪਤਨੀ ਐਮੀ ਤੇ ਦੋ ਪੁੱਤਰ ਉਸ ਨਾਲ ਸਫਰ ਕਰ ਰਹੇ ਸਨ। ਸ਼ੈਰਿਫ ਦਫਤਰ ਅਨੁਸਾਰ ਉਨ੍ਹਾਂ ਨੂੰ ਸ਼ਾਮ 8.30 ਵਜੇ ਇਕ ਇੰਜਣ ਵਾਲੇ ਜਹਾਜ਼ ਦੇ ਕੈਨੀਓਨਲੈਂਡਜ਼ ਖੇਤਰੀ ਹਵਾਈ ਅੱਡੇ ਤੋਂ ਉਡਾਨ ਭਰਨ ਉਪਰੰਤ ਜ਼ਮੀਨ ਉਪਰ ਹੀ ਹਾਦਸਾਗ੍ਰਸਤ ਹੋ ਜਾਣ ਦੀ ਸੂਚਨਾ ਮਿਲੀ ਸੀ। ਉਪਰੰਤ ਹੰਗਾਮੀ ਰਾਹਤ ਪਹੁੰਚਾਈ ਗਈ ਪਰੰਤੂ ਡੌਗ ਲਾਰਸਨ, ਉਸ ਦੀ ਪਤਨੀ ਐਮੀ ਲਾਰਸਨ ਤੇ ਦੋ ਛੋਟੇ ਪੁੱਤਰਾਂ ਨੂੰ ਬਚਾਇਆ ਨਹੀਂ ਜਾ ਸਕਿਆ।

Leave a comment