#AMERICA

ਅਮਰੀਕਾ ‘ਚ ਸ਼ਰਾਬੀ ਪੰਜਾਬੀ ਟਰੱਕ ਚਾਲਕ ਵੱਲੋਂ ਕਾਰ ਨੂੰ ਟੱਕਰ ਮਾਰਨ ਕਾਰਨ ਦੋ ਲੜਕਿਆਂ ਦੀ ਮੌਤ

ਨਿਊਯਾਰਕ, 5 ਮਈ (ਪੰਜਾਬ ਮੇਲ)- ਇਥੇ ਦੇ ਲੌਂਗ ਆਈਲੈਂਡ ਵਿਚ ਭਾਰਤੀ ਮੂਲ ਦੇ ਕਥਿਤ ਸ਼ਰਾਬੀ ਪਿੱਕ-ਅੱਪ ਟਰੱਕ ਡਰਾਈਵਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 14 ਸਾਲਾ ਦੇ ਦੋ ਲੜਕਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ 34 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਮਰਨ ਵਾਲਿਆਂ ਦੀ ਪਛਾਣ ਡਰਿਊ ਹੈਸਨਬੇਨ ਅਤੇ ਏਥਨ ਫਾਲਕੋਵਿਟਜ਼ ਵਜੋਂ ਕੀਤੀ ਗਈ ਹੈ, ਜਦੋਂਕਿ 16 ਅਤੇ 17 ਸਾਲ ਦੀ ਉਮਰ ਦੇ ਦੂਜੇ ਦੋ ਕਾਰ ਸਵਾਰਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਰੋਜ਼ਲਿਨ ਦਾ ਰਹਿਣ ਵਾਲਾ ਅਮਨਦੀਪ ਸਿੰਘ ਟੱਕਰ ਤੋਂ ਬਾਅਦ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਉਸ ਨੂੰ ਉਸੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਾਮੂਲੀ ਸੱਟਾਂ ਕਾਰਨ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ। ਉਸ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਦੀ ਅਗਲੀ ਪੇਸ਼ੀ 8 ਮਈ ਨੂੰ ਹੋਣੀ ਹੈ।

Leave a comment