#AMERICA

ਅਮਰੀਕਾ ‘ਚ ਲਗਭਗ 60 ਲੱਖ ਲੋਕ ਬੇਰੁਜ਼ਗਾਰ!

-ਅੰਕੜਿਆਂ ਨੇ ਕੀਤਾ ਹੈਰਾਨ
ਵਾਸ਼ਿੰਗਟਨ, 2 ਸਤੰਬਰ (ਪੰਜਾਬ ਮੇਲ)- ਅੱਜ ਵੀ ਅਮਰੀਕਾ ਵਿਚ ਲੱਖਾਂ ਲੋਕ ਰੁਜ਼ਗਾਰ ਲਈ ਅਪਲਾਈ ਕਰ ਰਹੇ ਹਨ, ਜੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਅਮਰੀਕਾ ਵਿਚ ਲਗਭਗ 60 ਲੱਖ ਲੋਕ ਬੇਰੁਜ਼ਗਾਰ ਹਨ।
ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਅਤੇ ਸਭ ਤੋਂ ਅਮੀਰ ਲੋਕ ਅਮਰੀਕਾ ‘ਚ ਰਹਿੰਦੇ ਹਨ, ਪਰ ਇਸ ਚਮਕ ਦੇ ਵਿਚਕਾਰ ਗਰੀਬੀ ਹੈ।
ਅਮਰੀਕਾ ਵਿਚ ਪਿਛਲੇ ਕੁਝ ਸਾਲਾਂ ਵਿਚ ਬੇਰੁਜ਼ਗਾਰੀ ਦੀ ਦਰ ਵਿਚ ਵਾਧਾ ਹੋਇਆ ਹੈ ਅਤੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ।
ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿਚ ਕੁੱਲ 6.37 ਮਿਲੀਅਨ (ਲਗਭਗ 63 ਲੱਖ) ਲੋਕ ਬੇਰੁਜ਼ਗਾਰ ਹਨ ਅਤੇ ਨੌਕਰੀਆਂ ਦੀ ਤਲਾਸ਼ ਵਿਚ ਹਨ।
ਅਮਰੀਕਾ ਵਿਚ ਬੇਰੁਜ਼ਗਾਰੀ ਦੇ ਇਹ ਅੰਕੜੇ ਇਸ ਸਾਲ ਜੁਲਾਈ ਤੱਕ ਦੇ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਰੋਜ਼ਾਨਾ ਲੱਖਾਂ ਨੌਜਵਾਨ ਨੌਕਰੀਆਂ ਲਈ ਅਪਲਾਈ ਕਰਦੇ ਹਨ।
ਬੇਰੁਜ਼ਗਾਰੀ ਦਰ ਦੀ ਗੱਲ ਕਰੀਏ, ਤਾਂ ਇਸ ਵਿਕਸਤ ਦੇਸ਼ ਵਿਚ ਮੌਜੂਦਾ ਸਮੇਂ ਵਿਚ ਬੇਰੁਜ਼ਗਾਰੀ ਦੀ ਦਰ 3.5 ਫੀਸਦੀ ਹੈ। ਭਾਵ ਕਿ ਸਭ ਤੋਂ ਤਾਕਤਵਰ ਅਤੇ ਵਿਕਸਿਤ ਦੇਸ਼ ਹੋਣ ਦੇ ਬਾਵਜੂਦ ਅਮਰੀਕਾ ਦੇ ਲੱਖਾਂ ਲੋਕਾਂ ਕੋਲ ਨੌਕਰੀਆਂ ਨਹੀਂ ਹਨ।

Leave a comment