ਮਿਸ਼ੀਗਨ, 15 ਸਤੰਬਰ (ਪੰਜਾਬ ਮੇਲ)- ਯੂਨਾਈਟਿਡ ਆਟੋ ਵਰਕਰਜ਼ (ਯੂ.ਏ.ਡਬਲਯੂ.) ਯੂਨੀਅਨ ਦੇ ਮੈਂਬਰਾਂ ਨੇ ਮਿਸ਼ੀਗਨ ਵਿਚ ਫੋਰਡ ਪਲਾਂਟ ਵਿਚ ਇਕੱਠੇ ਹੋ ਕੇ ਇਤਿਹਾਸਕ ਹੜਤਾਲ ਸ਼ੁਰੂ ਕੀਤੀ। ਡੈਟਰੋਇਟ ਥ੍ਰੀ ਵਾਹਨ ਨਿਰਮਾਤਾਵਾਂ ਜਨਰਲ ਮੋਟਰਜ਼ ਅਤੇ ਸਟੈਲੈਂਟਿਸ ਵਰਕਰਾਂ ਦੀ ਪਹਿਲੀ ਵਾਰ ਇੱਕੋ ਸਮੇਂ ਦੀ ਹੜਤਾਲ ਸ਼ੁਰੂ ਹੋਈ। ਯੂਨੀਅਨ ਅਤੇ ਕੰਪਨੀਆਂ ਨਵੇਂ ਇਕਰਾਰਨਾਮੇ ‘ਤੇ ਸਹਿਮਤ ਹੋਣ ਵਿਚ ਅਸਫਲ ਹੋਣ ਕਰਨ ਇਹ ਹੜਤਾਲ ਸ਼ੁਰੂ ਹੋ ਗਈ ਹੈ। ।