#PUNJAB

ਅਮਰੀਕਾ ’ਚ ਮਸ਼ਹੂਰ ਪੰਜਾਬੀ ਅਦਾਕਾਰ ਅਮਨ ਧਾਲੀਵਾਲ ’ਤੇ ਜਾਨਲੇਵਾ ਹਮਲਾ

ਮਾਨਸਾ, 16 ਮਾਰਚ (ਪੰਜਾਬ ਮੇਲ)- ਪੰਜਾਬੀ ਅਦਾਕਾਰ ਅਮਨ ਧਾਲੀਵਾਲ ਉਤੇ ਵਿਦੇਸ਼ ਵਿਚ ਹਮਲਾ ਕੀਤਾ ਗਿਆ ਹੈ। ਉਂਝ ਉਸ ਦੀ ਹਾਲਤ ਫਿਲਹਾਲ ਠੀਕ ਦੱਸੀ ਗਈ ਹੈ। ਉਸ ਉਪਰ ਇਹ ਹਮਲਾ ਅਮਰੀਕਾ ਵਿਚ ਜਿੰਮ ਵਿਚ ਕਸਰਤ‌ ਕਰਨ ਦੌਰਾਨ ਗੋਰੇ ਵਲੋਂ ਕੀਤਾ ਗਿਆ, ਜਿਸ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਮਨ ਧਾਲੀਵਾਲ ਨੂੰ ਉਸ ਦੇ ਦੋਸਤਾਂ ਨੇ ਮਗਰੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਸ ਉਪਰ ਹਮਲੇ ਸਬੰਧੀ ਜਾਣਕਾਰੀ ਉਸ ਦੇ ਪਿਤਾ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਅੱਜ ਇਥੇ ਆਪਣੀ ਰਿਹਾਇਸ਼ ਉਤੇ ਦਿੱਤੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਅਤੇ ਅਕਾਲੀ ਦਲ ਪੰਥਕ ਦੇ ਆਗੂ ਹਨ। ਉਸ ਦੇ ਪਿਤਾ ਨੇ ਦੱਸਿਆ ਕਿ ਅਮਨ ਦਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਅਚਾਨਕ ਅਤੇ ਅਚਨਚੇਤ ਇਹ ਹਮਲਾ ਕੀਤਾ ਪਰ‌ ਅਮਨ ਨੇ ਹਮਲਾਵਰ ਨੂੰ ਹਮਲੇ ਤੋਂ ਬਾਅਦ ਕਾਬੂ ਕਰਕੇ ਸੁੱਟ ਲਿਆ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ।

Leave a comment