ਵਾਸ਼ਿੰਗਟਨ, 30 ਅਗਸਤ (ਪੰਜਾਬ ਮੇਲ)- ਇਥੇ 2 ਟਰਾਲਿਆਂ ਵਿਚਕਾਰ ਵਾਪਰੇ ਭਿਆਨਕ ਹਾਦਸੇ ‘ਚ 42 ਸਾਲਾ ਬਲਵਿੰਦਰ ਸਿੰਘ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਉਸ ਦਾ ਪਿਛਲਾ ਪਿੰਡ ਸਵਾਜਪੁਰ ਸੀ ਅਤੇ ਉਹ ਕੈਲੀਫੋਰਨੀਆ ਵਿਖੇ ਰਹਿ ਰਿਹਾ ਸੀ।
ਇਥੇ ਜ਼ਿਕਰਯੋਗ ਹੈ ਕਿ ਉਸ ਦੀ ਪਤਨੀ, 15 ਸਾਲਾ ਪੁੱਤਰ ਅਤੇ 13 ਸਾਲਾ ਪੁੱਤਰੀ ਵੀ ਉਸੇ ਵਕਤ ਦਿੱਲੀ ਤੋਂ ਕੈਲੀਫੋਰਨੀਆ ਬਲਵਿੰਦਰ ਸਿੰਘ ਪਾਸ ਆ ਰਹੇ ਸਨ। ਇਹ ਪਰਿਵਾਰ 7 ਸਾਲਾਂ ਬਾਅਦ ਇਕੱਠਾ ਹੋਣਾ ਸੀ। ਬਲਵਿੰਦਰ ਸਿੰਘ ਦੇ ਪਿਤਾ ਜੰਗ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੂੰ ਜਹਾਜ਼ ਚੜ੍ਹਨ ਤੱਕ ਵੀ ਬਲਵਿੰਦਰ ਸਿੰਘ ਦੇ ਜਹਾਨੋਂ ਤੁਰ ਜਾਣ ਬਾਰੇ ਕੋਈ ਖ਼ਬਰ ਨਹੀਂ ਸੀ।