19.1 C
Sacramento
Sunday, September 24, 2023
spot_img

ਅਮਰੀਕਾ ’ਚ ਬੱਚਿਆਂ ਦੀ ਤਸਕਰੀ ਦੇ ਸ਼ੱਕ ’ਚ 23 ਗ੍ਰਿਫ਼ਤਾਰ

ਬੇਕਰਸਫੀਲਡ, 17 ਅਗਸਤ (ਪੰਜਾਬ ਮੇਲ)- ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਐਲਾਨ ਕੀਤਾ ਹੈ ਕਿ ਕੇਰਨ ਕਾਊਂਟੀ ਵਿਚ 9 ਤੋਂ 12 ਅਗਸਤ ਤੱਕ 23 ਸ਼ੱਕੀ ਬਾਲ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਰਨ ਕਾਊਂਟੀ ਅਤੇ ਬੇਕਰਸਫੀਲਡ ਲਾਅ ਐਨਫੋਰਸਮੈਂਟ, ਕੇਰਨ ਕਾਊਂਟੀ ਦੀ ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਸੋਮਵਾਰ ਇਕ ਪ੍ਰੈੱਸ ਕਾਨਫਰੰਸ ਕਰਕੇ ਬਾਲ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੇ ਆਪ੍ਰੇਸ਼ਨ ਬਾਰੇ ਚਰਚਾ ਕੀਤੀ। ਕੈਲੀਫੋਰਨੀਆ ਦੇ ਨਿਆਂ ਵਿਭਾਗ ਨੇ ਕਿਹਾ ਕਿ ਆਪ੍ਰੇਸ਼ਨ ਦਾ ਨਾਂ ‘ਆਪ੍ਰੇਸ਼ਨ ਬੈਡ ਬਾਰਬੀ’ ਰੱਖਿਆ ਗਿਆ ਹੈ। ਜ਼ਿਮਰ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਲੋਕ ਕੇਰਨ ਕਾਊਂਟੀ ਦੇ ਹਨ।
ਗਿ੍ਰਫ਼ਤਾਰੀ ਹੋਣ ਵਾਲਿਆਂ ’ਚ ਸਲਵਾਡੋਰ ਸਾਲਸੇਡੋ (56), ਡੇਨੀਅਲ ਹਰਨਾਂਡੇਜ਼ (36), ਡਿਏਗੋ ਗੋਂਜ਼ਾਲੇਜ਼ (36) ਜੋਸ ਟ੍ਰੇਜੋ (33), ਜਸਵਿੰਦਰ ਸਿੰਘ (35), ਜੋਗਿੰਦਰ ਸਿੰਘ (54), ਰੌਨੀ ਜਰਮੇਨ ਵਿਲੀ (30), ਅਲਬਰਟੋ ਰੋਡਰਿਗਜ਼ (23), ਐਂਟੋਨੀਓ ਰੋਮੇਰੋ ਜੂਨੀਅਰ (30), ਵਿਲੀਅਮ ਅਲਫਰੇਡੋ ਪੇਰੇਜ਼ ਸੈਂਡੋਵਾਲ (26), ਮਾਈਨਰ ਵੇਲਾਸਕੁਏਜ਼ (38), ਰੋਲਾਂਡੋ ਲੋਪੇਜ਼ (23), ਰਜਿੰਦਰ ਪਾਲ ਸਿੰਘ (54), ਮਾਈਕਲ ਪੀਟਰ ਮੁਰਤਾਲਾ (43), ਨਿਸ਼ਾਨ ਸਿੰਘ (33), ਐਲੀ ਰੌਬਰਟ ਵਿਲਸਨ (29), ਰਿਕੀ ਟ੍ਰੈਵੋਨ ਵਾਕਰ (40), ਡੇਵੋਨ ਪਾਲ ਟੇਲਰ (31), ਜੋਸ਼ੂਆ ਜੇਮੀਰਾ ਜਾਨਸਨ (38), ਕਰਨੈਲ ਸਿੰਘ (44), ਕ੍ਰਿਸਟੋਫਰ ਲੀ ਗਿ੍ਰਨਰ (36) ਸ਼ਾਮਲ ਹਨ।
ਜ਼ਿਮਰ ਨੇ ਕਿਹਾ ਕਿ 23 ਸ਼ੱਕੀ ਤਸਕਰਾਂ ਨੂੰ ਨਾਬਾਲਗ ਨੂੰ ਭਰਮਾਉਣ ਲਈ ਨੁਕਸਾਨਦੇਹ ਸਮੱਗਰੀ ਭੇਜਣ ਅਤੇ ਜਿਨਸੀ ਹਮਲਾ ਕਰਨ ਲਈ ਨਾਬਾਲਗ ਨਾਲ ਸੰਪਰਕ ਕਰਨ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰੈੱਸ ਕਾਨਫਰੰਸ ਦੌਰਾਨ ਜ਼ਿਮਰ ਨੇ ਕਿਹਾ ਕਿ ਸਥਾਨਕ, ਸੂਬਾਈ ਅਤੇ ਸੰਘੀ ਭਾਈਵਾਲਾਂ ਨੇ ਆਪ੍ਰੇਸ਼ਨ ਕਰਨ ਲਈ ਇਕੱਠੇ ਹੋ ਕੇ ਹਿੱਸਾ ਲਿਆ।
ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੌਰਾਨ ਤਸਕਰੀ ਦੇ ਤਿੰਨ ਪੀੜਤਾਂ ਨੂੰ ਬਚਾਇਆ ਗਿਆ। ਕੇਰਨ ਕਾਊਂਟੀ ਅਤੇ ਬੇਕਰਸਫੀਲਡ ਕਾਨੂੰਨ ਲਾਗੂ ਕਰਨ ਤੋਂ ਇਲਾਵਾ ਯੂਨਾਈਟਿਡ ਸਟੇਟ ਸੀਕ੍ਰੇਟ ਸਰਵਿਸ, ਹੋਮਲੈਂਡ ਸਕਿਓਰਿਟੀ, ਫਰਿਜ਼ਨੋ ਕਾਊਂਟੀ ਇੰਟਰਨੈੱਟ ਕ੍ਰਾਈਮਜ਼ ਅਗੇਂਸਟ ਚਿਲਡ੍ਰਨ ਟਾਸਕ ਫੋਰਸ, ਐੱਫ.ਬੀ.ਆਈ., ਕੈਲੀਫੋਰਨੀਆ ਦਾ ਨਿਆਂ ਵਿਭਾਗ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਐਂਡ ਰੀਹੈਬਲੀਟੇਸ਼ਨ ਇਸ ਕਾਰਵਾਈ ਵਿਚ ਸ਼ਾਮਲ ਹੋਏ। ਪ੍ਰੈੱਸ ਕਾਨਫਰੰਸ ’ਚ ਅਧਿਕਾਰੀਆਂ ਦੇ ਅਨੁਸਾਰ ਮਨੁੱਖੀ ਤਸਕਰੀ ਦੇ ਕਾਰਜਾਂ ’ਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਕਈ ਸੋਸ਼ਲ ਮੀਡੀਆ ਸਾਈਟਸ ਦੀ ਵਰਤੋਂ ਕਰਦੇ ਹਨ।

Related Articles

Stay Connected

0FansLike
3,871FollowersFollow
21,200SubscribersSubscribe
- Advertisement -spot_img

Latest Articles