12.3 C
Sacramento
Tuesday, October 3, 2023
spot_img

ਅਮਰੀਕਾ ‘ਚ ਪੁਲਿਸ ਦੀ ਕਾਰ ਦੀ ਲਪੇਟ ‘ਚ ਆ ਕੇ ਭਾਰਤੀ ਵਿਦਿਆਰਥਣ ਦੀ ਮੌਤ

-ਬਾਡੀ ਕੈਮਰੇ ਦੀ ਫੁਟੇਜ ‘ਚ ਟੱਕਰ ਮਾਰਨ ਤੋਂ ਪੁਲਿਸ ਅਧਿਕਾਰੀ ਹੱਸਦਾ ਦਿਸਿਆ
ਵਾਸ਼ਿੰਗਟਨ, 14 ਸਤੰਬਰ (ਪੰਜਾਬ ਮੇਲ)-ਅਮਰੀਕਾ ‘ਚ ਪੁਲਿਸ ਦੀ ਕਾਰ ਦੀ ਲਪੇਟ ‘ਚ ਆਉਣ ਨਾਲ ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ ‘ਚ ਬਾਡੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਫੁਟੇਜ ‘ਚ ਵਿਦਿਆਰਥਣ ਨੂੰ ਟੱਕਰ ਮਾਰਨ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਫੋਨ ‘ਤੇ ਗੱਲ ਕਰਦੇ ਹੋਏ ਹੱਸਦੇ ਅਤੇ ਮਜ਼ਾਕ ਕਰਦੇ ਦੇਖਿਆ ਜਾ ਸਕਦਾ ਹੈ।
ਸਾਊਥ ਲੇਕ ਯੂਨੀਅਨ ਦੀ ਨਾਰਥ ਈਸਟਰਨ ਯੂਨੀਵਰਸਿਟੀ ਦੀ 23 ਸਾਲਾ ਵਿਦਿਆਰਥਣ ਜਾਹਨਵੀ ਕੰਦੂਲਾ ਨੂੰ 23 ਜਨਵਰੀ ਨੂੰ ਡੇਕਸਟਰ ਐਵੇਨਿਊ ਨਾਰਥ ਅਤੇ ਥਾਮਸ ਸਟਰੀਟ ਨੇੜੇ ਸੈਰ ਕਰਦੇ ਹੋਏ ਸਿਆਟਲ ਪੁਲਿਸ ਦੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ।
ਰਿਪੋਰਟ ਮੁਤਾਬਕ ਫੁਟੇਜ ਵਿਚ ਸਿਆਟਲ ਪੁਲਿਸ ਅਫਸਰ ਗਿਲਡ ਦੇ ਉਪ ਪ੍ਰਧਾਨ ਡੇਨੀਅਲ ਔਡਰਰ ਨੂੰ ਗੱਡੀ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਗਿਲਡ ਦੇ ਪ੍ਰਧਾਨ ਮਾਈਕ ਸੋਲਨ ਨਾਲ ਇਕ ਕਾਲ ਵਿਚ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਉਸ ਦੀ (ਜਾਹਨਵੀ) ਕੁਝ ਖਾਸ ਕੀਮਤ ਨਹੀਂ ਸੀ।’ ”ਉਹ ਮਰ ਗਈ ਹੈ” ਕਹਿਣ ਤੋਂ ਤੁਰੰਤ ਬਾਅਦ, ਆਰਡਰ ਕੰਡੂਲਾ ਦਾ ਜ਼ਿਕਰ ਕਰਦੇ ਹੋਏ ਹੱਸਦਾ ਹੈ, ”ਉਹ ਇਕ ਰੈਗੂਲਰ ਪਰਸਨ ਹੈ।” ਫਿਰ ਉਹ ਅੱਗੇ ਕਹਿੰਦਾ ਹੈ, ”ਬਸ 11,000 ਡਾਲਰ ਦਾ ਚੈੱਕ ਲਿਖੋ, ਉਂਝ ਵੀ ਉਹ 26 ਸਾਲਾਂ ਦੀ ਸੀ, ਉਹ ਦੀ ਕੁਝ ਖਾਸ ਕੀਮਤ ਨਹੀਂ ਸੀ।”
ਔਡਰਰ ਨੇ ਇਹ ਵੀ ਸਫਾਈ ਦਿੱਤੀ ਕਿ ਡੇਵ 50 (ਮੀਲ ਪ੍ਰਤੀ ਘੰਟਾ) ਜਾ ਰਿਹਾ ਸੀ ਅਤੇ ਇਹ ਇਕ ਸਿੱਖਿਅਤ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਨਹੀਂ ਹੈ। ਜੂਨ ਵਿਚ ਜਾਰੀ ਕੀਤੀ ਗਈ ਇਕ ਪੁਲਿਸ ਜਾਂਚ ਵਿਚ ਪਾਇਆ ਗਿਆ ਕਿ ਡੇਵ 74 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ, ਜਦੋਂ ਇਕ ਕਾਲ ‘ਤੇ ਉਸ ਨੇ ਕੰਡੁਲਾ ਨੂੰ ਟੱਕਰ ਮਾਰੀ, ਜੋ 100 ਫੁੱਟ ਤੋਂ ਵੱਧ ਦੂਰ ਜਾ ਕੇ ਡਿੱਗੀ ਸੀ। ਸਿਆਟਲ ਪੁਲਿਸ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ‘ਔਡਰਰ ਦੀ ਕਾਲ ਦੀ ਵੀਡੀਓ ਦੀ ਪਛਾਣ ਵਿਭਾਗ ਦੇ ਇਕ ਕਰਮਚਾਰੀ ਵੱਲੋਂ ਇਕ ਰੁਟੀਨ ਜਾਂਚ ਦੌਰਾਨ ਕੀਤੀ ਗਈ। ਇਸ ਤੋਂ ਬਾਅਦ ਇਹ ਵੀਡੀਓ ਪੁਲਿਸ ਮੁਖੀ ਐਡਰੀਅਨ ਡਿਆਜ਼ ਨੂੰ ਭੇਜੀ ਗਈ।
ਪੁਲਿਸ ਬਿਆਨ ਵਿਚ ਕਿਹਾ ਗਿਆ ਹੈ ਕਿ ਕਰਮਚਾਰੀ ਅਤੇ ਵੀਡੀਓ ਨੂੰ ਪੁਲਿਸ ਜਵਾਬਦੇਹੀ (ਓ.ਪੀ.ਏ.) ਦੇ ਦਫ਼ਤਰ ਨੂੰ ਭੇਜ ਦਿੱਤਾ ਗਿਆ ਹੈ। ਉਸ ਨੇ ਅੱਗੇ ਕਿਹਾ ਕਿ ਵੀਡੀਓ ਨੂੰ ‘ਪਾਰਦਰਸ਼ਿਤਾ ਲਈ’ ਜਾਰੀ ਕੀਤਾ ਗਿਆ ਹੈ। ਸਿਆਟਲ ਪੁਲਿਸ ਵਿਭਾਗ ਨੇ ਕਿਹਾ ਕਿ ਉਹ ਓ.ਪੀ.ਏ. ਆਪਣੀ ਜਾਂਚ ਪੂਰੀ ਹੋਣ ਤੱਕ ਵੀਡੀਓ ‘ਤੇ ਟਿੱਪਣੀ ਨਹੀਂ ਕਰੇਗਾ।
ਕੰਡੁਲਾ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਅਡੋਨੀ ਤੋਂ ਸਾਲ 2021 ‘ਚ ਪੜ੍ਹਾਈ ਲਈ ਅਮਰੀਕਾ ਗਈ ਸੀ। ਉਸ ਦੇ ਰਿਸ਼ਤੇਦਾਰ, ਅਸ਼ੋਕ ਮੰਡੁਲਾ, ਜੋ ਟੈਕਸਾਸ ਵਿਚ ਰਹਿੰਦਾ ਹੈ, ਨੇ ਦੱਸਿਆ, ‘ਪਰਿਵਾਰ ਕੋਲ ਕਹਿਣ ਲਈ ਕੁਝ ਨਹੀਂ ਹੈ… ਸਿਵਾਏ ਇਸ ਤੋਂ ਇਲਾਵਾ ਕਿ ਮੈਂ ਹੈਰਾਨ ਹਾਂ ਕਿ ਕੀ ਉਨ੍ਹਾਂ ਦੀਆਂ ਧੀਆਂ ਜਾਂ ਪੋਤੀਆਂ ਦਾ ਉਨ੍ਹਾਂ ਲਈ ਕੋਈ ਕੀਮਤ ਹੈ। ਜ਼ਿੰਦਗੀ ਜ਼ਿੰਦਗੀ ਹੈ।’

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles