ਨਿਊਯਾਰਕ, 19 ਅਕਤੂਬਰ (ਪੰਜਾਬ ਮੇਲ)- ਨਿਊਯਾਰਕ ਸਿਟੀ ‘ਚ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ (ਐੱਮ.ਟੀ.ਏ.) ਦੀ ਬੱਸ ਵਿਚ ਹਮਲੇ ਤੋਂ ਬਾਅਦ ਸਿੱਖ ਨੌਜਵਾਨ ਨੇ ਕਿਹਾ ਕਿ ਉਹ ਇਸ ਘਟਨਾ ਕਾਰਨ ਨਾਰਾਜ਼ ਹੈ ਪਰ ਅੰਦਰੋਂ ਹਿੱਲ ਗਿਆ ਹੈ। ਰਿਚਮੰਡ ਹਿੱਲ ਵਿਚ 118ਵੀਂ ਸਟਰੀਟ ਅਤੇ ਲਬਿਰਟੀ ਐਵੇਨਿਊ ਨੇੜੇ ਐਤਵਾਰ ਸਵੇਰੇ 19 ਸਾਲਾ ਸਿੱਖ ਨੌਜਵਾਨ ਜਦੋਂ ਸਫਰ ਕਰ ਰਿਹਾ ਸੀ, ਤਾਂ ਬੱਸ ਵਿਚ ਇਕ ਵਿਅਕਤੀ ਨੇ ਉਸ ਦੇ ਕਈ ਵਾਰ ਮੁੱਕੇ ਮਾਰੇ ਤੇ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਿਰਫ਼ ਇਸ ਕੁੱਟਿਆ ਨਹੀਂ ਜਾ ਸਕਦਾ ਜਾਂ ਤੰਗ ਨਹੀਂ ਕੀਤਾ ਜਾ ਸਕਦਾ ਕਿ ਉਹ ਦਿਖਦਾ ਕਿਵੇਂ ਹੈ। ਹਰ ਕਿਸੇ ਨੂੰ ਸ਼ਾਂਤੀ ਨਾਲ ਰਹਿਣ ਦਾ ਹੱਕ ਹੈ।