#AMERICA

ਅਮਰੀਕਾ ‘ਚ ਦੰਦਾਂ ਦੇ ਡਾਕਟਰ ਦਾ ਵਿੱਲਖਣ ਸ਼ੌਕ; 2000 ਤੋਂ ਵੱਧ ਟੂਥਪੇਸਟਾਂ ਦਾ ਸੰਗ੍ਰਹਿ

– ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਨਾਂ ਦਰਜ ਹੋਇਆ
ਵਾਸ਼ਿੰਗਟਨ, 27 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦਾ ਇਕ ਦੰਦਾਂ ਦਾ ਡਾਕਟਰ ਇਸ ਸਮੇਂ ਟੂਥਪੇਸਟ ਦੇ ਸ਼ੌਕ ਕਾਰਨ ਸੁਰਖੀਆਂ ਵਿਚ ਹੈ। ਅਮਰੀਕਾ ਦੇ ਸੂਬੇ ਜਾਰਜੀਆ ਦਾ ਵੈਲ ਕੋਲਪਾਕੋਵ ਨਾਂ ਦਾ ਦੰਦਾਂ ਦਾ ਡਾਕਟਰ ਟੂਥਪੇਸਟ ਟਿਊਬਾਂ ਨੂੰ ਇਕੱਠਾ ਕਰ ਰਿਹਾ ਹੈ। ਉਨ੍ਹਾਂ ਕੋਲ ਟੂਥਪੇਸਟ ਦੀਆਂ ਲਗਭਗ 2037 ਟਿਊਬਾਂ ਹਨ। ਇਸ ਕੰਮ ਲਈ ਉਸ ਦਾ ਨਾਂ ਹਾਲ ਹੀ ਵਿਚ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਵੀ ਦਰਜ ਹੋਇਆ ਹੈ। ਉਹ ਦੁਨੀਆਂ ਦਾ ਸਭ ਤੋਂ ਵੱਡਾ ਟੂਥਪੇਸਟ ਕੁਲੈਕਟਰ ਬਣ ਗਿਆ ਹੈ। ਦੰਦਾਂ ਦੇ ਡਾਕਟਰ ਨੇ ਸੰਨ 2001 ਵਿਚ ਸੰਗ੍ਰਹਿ ਸ਼ੁਰੂ ਕੀਤਾ ਪਰ 1960 ਦੇ ਦਹਾਕੇ ਦੇ ਟੂਥਪੇਸਟ ਵੀ ਹੈ।
ਉਨ੍ਹਾਂ ਦੇ ਸੰਗ੍ਰਹਿ ਵਿਚ ਜਾਪਾਨ, ਕੋਰੀਆ, ਚੀਨ, ਰੂਸ ਅਤੇ ਭਾਰਤ ਦੀਆਂ ਕੰਪਨੀਆਂ ਦੇ ਟੂਥਪੇਸਟ ਵੀ ਸ਼ਾਮਲ ਹਨ। ਇਸ ਵਿਚ 400 ਤੋਂ ਵੱਧ ਦੰਦਾਂ ਦੇ ਪਾਊਡਰਾਂ ਦਾ ਸੰਗ੍ਰਹਿ ਵੀ ਸ਼ਾਮਲ ਹੈ।

Leave a comment