13.1 C
Sacramento
Thursday, June 1, 2023
spot_img

ਅਮਰੀਕਾ ‘ਚ ਚਰਚ ਨੂੰ ਸਾੜਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇਕ ਗ੍ਰਿਫਤਾਰ

* ਨਾਜ਼ੀ ਪੱਖੀ ਗਰੁੱਪ ਮੈਂਬਰ ਦਾ ਕਾਰਾ
ਸੈਕਰਾਮੈਂਟੋ, 27 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਓਹੀਓ ਰਾਜ ਵਿਚ ਇਕ ਚਰਚ ਨੂੰ ਸਾੜਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਕ ਨਵ ਨਾਜ਼ੀ ਗਰੁੱਪ ਦੇ ਮੈਂਬਰ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। 20 ਸਾਲਾ ਏਮਨ ਡੀ ਪੈਨੀ ਜੋ ਅਲਾਇੰਸ, ਓਹੀਓ ਦਾ ਵਸਨੀਕ ਹੈ, ਵਿਰੁੱਧ ਕਲੈਵਲੈਂਡ ਦੀ ਯੂ.ਐੱਸ. ਡਿਸਟ੍ਰਿਕਟ ਕੋਰਟ ਵਿਚ ਬਦਨੀਤੀ ਤਹਿਤ ਧਮਾਕਾਖੇਜ਼ ਸਮਗਰੀ ਵਰਤਣ ਤੇ ਖਤਰਨਾਕ ਉਪਕਰਣ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪੈਨੀ ਨੇ ਚੈਸਟਰਲੈਂਡ ਵਿਚ ‘ਚਰਚ ਆਫ ਚੈਸਟਰਲੈਂਡ’ ਨੂੰ ਸਾੜਣ ਲਈ ‘ਮੋਲੋਟੋਵ ਕਾਕਟੇਲ’ ਦੀ ਵਰਤੋਂ ਕੀਤੀ। ਨਿਆਂ ਵਿਭਾਗ ਦੁਆਰਾ ਜਾਰੀ ਪ੍ਰੈੱਸ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਅਦਾਲਤ ਵਿਚ ਦਾਇਰ ਹਲਫੀਆ ਬਿਆਨ ‘ਚ ਐੱਫ.ਬੀ.ਆਈ. ਨੇ ਦਾਅਵਾ ਕੀਤਾ ਹੈ ਕਿ ਪੈਨੀ ਇਕ ਨਾਜ਼ੀ ਪੱਖੀ ਗਰੁੱਪ ‘ਵਾਈਟ ਲਿਵਜ਼ ਮੈਟਰ’ ਦਾ ਮੈਂਬਰ ਹੈ। ਐੱਫ.ਬੀ.ਆਈ. ਅਨੁਸਾਰ ਇਹ ਗਰੁੱਪ ਨਸਲਵਾਦੀ ਤੇ ਨਾਜ਼ੀ ਸਮਰਥਕ ਹੈ। ਇਹ ਗਰੁੱਪ ਗੋਰਿਆਂ ਤੋਂ ਬਿਨਾਂ ਬਾਕੀ ਭਾਈਚਾਰਿਆਂ ਵਿਰੁੱਧ ਨਫ਼ਰਤ ਵਾਲੀ ਪਹੁੰਚ ਰਖਦਾ ਹੈ। ਅਪਰਾਧਿਕ ਸ਼ਿਕਾਇਤ ਅਨੁਸਾਰ ਪੈਨੀ ਨੇ ਮੰਨਿਆ ਹੈ ਕਿ ਉਸ ਨੇ ‘ਮੋਲੋਟੋਵ ਕਾਕਟੇਲ’ ਦੀ ਵਰਤੋਂ ਕਰਕੇ ਚਰਚ ਨੂੰ ਸਾੜਣ ਦੀ ਕੋਸ਼ਿਸ਼ ਕੀਤੀ ਹੈ। ਯੂ.ਐੱਸ. ਅਟਾਰਨੀ ਦੇ ਦਫਤਰ ਦੇ ਚੀਫ ਡਿਪਟੀ ਕਲਰਕ ਮਿਸ਼ੈਲ ਸਜ਼ਟੁਲ ਅਨੁਸਾਰ ਉਸ ਵਿਰੁੱਧ ਸੁਣਵਾਈ ਵੀਰਵਾਰ ਨੂੰ ਹੋਵੇਗੀ। ਪੈਨੀ ਇਸ ਸਮੇਂ ਰਿਮਾਂਡ ਤਹਿਤ ਪੁਲਿਸ ਹਿਰਾਸਤ ਵਿਚ ਹੈ। ਅਸਿਸਟੈਂਟ ਅਟਾਰਨੀ ਜਨਰਲ ਮੈਥੀਊ ਡੀ ਓਲਸਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਨਿਆਂ ਵਿਭਾਗ ਦਾ ਇਹ ਫਰਜ਼ ਹੈ ਕਿ ਉਹ ਸਾਰੇ ਅਮਰੀਕੀਆਂ ਦੇ ਹੱਕਾਂ ਦੀ ਰਾਖੀ ਕਰੇ। ਮੈਂ ਇਸ ਮਾਮਲੇ ਵਿਚ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੀ ਕਾਰਵਾਈ ਦੀ ਸ਼ਲਾਘਾ ਕਰਦਾ ਹਾਂ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles