13.1 C
Sacramento
Thursday, June 1, 2023
spot_img

ਅਮਰੀਕਾ ‘ਚ ਘਰੇਲੂ ਝਗੜਾ ਸੁਲਝਾਉਣ ਗਏ ਇਕ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਹੱਤਿਆ

-ਦੂਸਰਾ ਪੁਲਿਸ ਅਫਸਰ ਗੰਭੀਰ ਜ਼ਖਮੀ
ਸੈਕਰਾਮੈਂਟੋ, 1 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਅਲਾਬਾਮਾ ਰਾਜ ਵਿਚ ਹੰਟਸਵਿਲੇ ਵਿਖੇ ਘਰੇਲੂ ਝਗੜੇ ਦੇ ਮਾਮਲੇ ਵਿਚ ਮੌਕੇ ‘ਤੇ ਪੁੱਜੇ 2 ਪੁਲਿਸ ਅਫਸਰਾਂ ਉਪਰ ਘਰ ‘ਚ ਲੁਕੇ ਸ਼ੱਕੀ ਵੱਲੋਂ ਗੋਲੀ ਚਲਾਉਣ ਦੀ ਖ਼ਬਰ ਹੈ। ਹੰਟਸਵਿਲੇ ਪੁਲਿਸ ਵਿਭਾਗ ਨੇ ਜਾਰੀ ਇਕ ਪ੍ਰੈੱਸ ਬਿਆਨ ‘ਚ ਕਿਹਾ ਕਿ ਇਕ ਔਰਤ ਉਪਰ ਹਮਲਾ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਸਨ। ਅਚਾਨਕ ਸ਼ੱਕੀ ਵੱਲੋਂ ਚਲਾਈਆਂ ਗੋਲੀਆਂ ਕਾਰਨ ਜ਼ਖਮੀ ਹੋਏ ਦੋ ਪੁਲਿਸ ਅਫਸਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ, ਜਦਕਿ ਦੂਸਰੇ ਦੀ ਹਾਲਤ ਗੰਭੀਰ ਹੈ। ਮ੍ਰਿਤਕ ਪੁਲਿਸ ਅਫਸਰ ਦੀ ਪਛਾਣ ਗਰੈਟ ਕਰਮਬੀ (36) ਵਜੋਂ ਹੋਈ ਹੈ, ਜਦਕਿ 34 ਸਾਲਾ ਅਲਬਰਟ ਮੋਰਿਨ ਹਸਪਤਾਲ ‘ਚ ਇਲਾਜ਼ ਅਧੀਨ ਹੈ। ਅਲਾਬਾਮਾ ਦੇ ਅਟਾਰਨੀ ਜਨਰਲ ਸਟੀਵ ਮਾਰਸ਼ਲ ਨੇ ਕਿਹਾ ਹੈ ਕਿ ਕਰਮਬੀ ਹੰਟਸਵਿਲੇ ਪੁਲਿਸ ਵਿਭਾਗ ਵਿਚ ਪਿਛਲੇ 3 ਸਾਲ ਤੋਂ ਕੰਮ ਕਰ ਰਿਹਾ ਸੀ ਤੇ ਇਸ ਸਾਲ ਆਪਣੀ ਡਿਊਟੀ ਦੌਰਾਨ ਜਾਨ ਗਵਾਉਣ ਵਾਲਾ ਉਹ ਪਹਿਲਾ ਪੁਲਿਸ ਅਫਸਰ ਹੈ। ਪੁਲਿਸ ਨੇ ਸ਼ੱਕੀ ਜੂਆਨ ਰਾਬਰਟ (24) ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਵਿਰੁੱਧ ਲਾਅ ਇਨਫੋਰਸਮੈਂਟ ਪੁਲਿਸ ਅਫਸਰ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਉਸ ਨੂੰ ਮੈਡੀਸਨ ਕਾਊਂਟੀ ਜੇਲ੍ਹ ਵਿਚ ਰੱਖਿਆ ਗਿਆ ਹੈ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles