#Featured

ਅਮਰੀਕਾ ‘ਚ ਇਜ਼ਰਾਈਲ-ਹਮਾਸ ਯੁੱਧ ਨੂੰ ਲੈ ਕੇ ਵਾਪਰੀ ਨਫ਼ਰਤੀ ਅਪਰਾਧ ਦੀ ਘਟਨਾ

ਫਲਸਤੀਨੀ ਮੂਲ ਦੇ 6 ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ
ਸ਼ਿਕਾਗੋ, 17 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ (ਇਜ਼ਰਾਈਲ-ਫਲਸਤੀਨ ਯੁੱਧ) ਦਾ ਅਸਰ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਸ਼ਿਕਾਗੋ ਵਿਚ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੇ 6 ਸਾਲ ਦੇ ਬੱਚੇ ‘ਤੇ ਉਸ ਦੀ ਮਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਬੱਚੇ ਦੀ ਮੌਤ ਹੋ ਗਈ। ਅਮਰੀਕਾ ਦੇ ਇਲੀਨੌਇਸ ਸੂਬੇ ਦੇ ਸ਼ਿਕਾਗੋ ਵਿਚ ਇਹ ਨਫ਼ਰਤ ਅਪਰਾਧ ਦੀ ਦਰਦਨਾਕ ਘਟਨਾ ਵਾਪਰੀ। ਜਿੱਥੇ ਸ਼ਿਕਾਗੋ ਦੇ ਇੱਕ ਵਿਅਕਤੀ ‘ਤੇ ਇਜ਼ਰਾਈਲ-ਹਮਾਸ ਯੁੱਧ ਤੋਂ ਪੈਦਾ ਹੋਏ ਨਫ਼ਰਤੀ ਅਪਰਾਧ ਵਿਚ ਇੱਕ 6 ਸਾਲਾ ਮੁਸਲਿਮ ਲੜਕੇ ਦੀ ਹੱਤਿਆ ਕਰਨ ਅਤੇ ਬੱਚੇ ਦੀ ਮਾਂ ਨੂੰ ਜ਼ਖਮੀ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਕਿਹਾ ਕਿ ਇਕ ਵਿਅਕਤੀ ‘ਤੇ 32 ਸਾਲਾ ਔਰਤ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਨ ਅਤੇ ਉਸ ਦੇ 6 ਸਾਲਾਂ ਦੇ ਲੜਕੇ ਨੂੰ ਚਾਕੂ ਮਾਰ ਕੇ ਮਾਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਲ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਜਾਂਚਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਮਾਮਲਾ ਨਫ਼ਰਤੀ ਅਪਰਾਧ ਨਾਲ ਸਬੰਧਤ ਹੈ। ਨਾਲ ਹੀ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਦੋਸ਼ੀ ਨੇ ਦੋਵਾਂ ‘ਤੇ ਇਸ ਲਈ ਹਮਲਾ ਕੀਤਾ ਕਿਉਂਕਿ ਉਹ ਮੁਸਲਮਾਨ ਸੀ? ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਦੋਵੇਂ ਐਤਵਾਰ ਨੂੰ ਜ਼ਖਮੀ ਪਾਏ ਗਏ ਸਨ। ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ। ਮੁਸਲਿਮ ਭਾਈਚਾਰੇ ਨਾਲ ਸੰਬੰਧਤ ਫਲਸਤੀਨੀ ਮੂਲ ਦਾ ਅਮਰੀਕੀ ਬੱਚੇ ਅਤੇ ਉਸ ਦੀ ਮਾਂ ‘ਤੇ ਦਰਜਨ ਤੋਂ ਵੱਧ ਚਾਕੂ ਦੇ ਜ਼ਖ਼ਮ ਵੀ ਮਿਲੇ ਹਨ। ਪੁਲਿਸ ਨੇ ਦੋਸ਼ੀ ਮੁਲਜ਼ਮ ਜਿਸ ਦੇ ਘਰ ਵਿਚ ਉਹ ਕਿਰਾਏ ‘ਤੇ ਰਹਿੰਦੇ ਸਨ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਜੇਲ੍ਹ ਵਿਚ ਬੰਦ ਹੈ। ਅਮਰੀਕੀ-ਇਸਲਾਮਿਕ ਸਬੰਧਾਂ ਬਾਰੇ ਕੌਂਸਲ ਦੇ ਸ਼ਿਕਾਗੋ ਦਫ਼ਤਰ ਨੇ ਕਿਹਾ ਕਿ ਉਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਦੱਸਿਆ ਕਿ ਮਰਨ ਵਾਲਾ ਬੱਚਾ ਫਲਸਤੀਨੀ ਮੂਲ ਦਾ ਸੀ। ਉਹ ਇੱਥੇ ਹਮਲਾਵਰ ਦੇ ਘਰ ਕਿਰਾਏ ‘ਤੇ ਆਪਣੀ ਮਾਂ ਹਨਾਨ ਸ਼ਾਹੀਨ ਦੇ ਨਾਲ ਰਹਿੰਦਾ ਸੀ।
ਕੈਪਸ਼ਨ
ਮ੍ਰਿਤਕ ਬੱਚੇ ਦੀ ਫ਼ਾਈਲ ਫੋਟੋ

Leave a comment