#AMERICA

ਅਮਰੀਕਾ ਐੱਚ-1ਬੀ ਅਰਜ਼ੀਕਰਤਾਵਾਂ ਨੂੰ ਇਕ ਹੋਰ ਮੌਕਾ ਦੇਵੇਗੀ

ਵਾਸ਼ਿੰਗਟਨ, 2 ਅਗਸਤ (ਪੰਜਾਬ ਮੇਲ)- ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ ਕਿ ਸਾਲਾਨਾ ਕੈਪ ਨੂੰ ਪੂਰਾ ਕਰਨ ਲਈ ਦੂਜੀ ਲਾਟਰੀ ਰਾਹੀਂ ਪਹਿਲੇ ਅਰਜ਼ੀਕਰਤਾਵਾਂ ਨੂੰ ਇਕ ਵਾਰ ਫਿਰ ਦੋਬਾਰਾ ਮੌਕਾ ਦਿੱਤਾ ਜਾਵੇਗਾ।
ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.) ਨੇ ਐਲਾਨ ਕੀਤਾ ਕਿ ਉਹ ਵਿੱਤੀ ਸਾਲ 2024 ਲਈ ਸਾਲਾਨਾ ਸੀਮਾ ਨੂੰ ਪੂਰਾ ਕਰਨ ਲਈ ਐੱਚ-1ਬੀ ਅਸਥਾਈ ਵਰਕ ਵੀਜ਼ਾ ਲਈ ਦੂਜੀ ਰੈਂਡਮ ਲਾਟਰੀ ਆਯੋਜਿਤ ਕਰੇਗੀ।
ਇੱਕ ਸ਼ੁਰੂਆਤੀ ਲਾਟਰੀ ਇਸ ਸਾਲ ਦੇ ਮਾਰਚ ਵਿਚ ਆਯੋਜਿਤ ਕੀਤੀ ਗਈ ਸੀ, ਪਰ ਏਜੰਸੀ ਨੇ ਕਿਹਾ ਕਿ ਉਸਨੇ ਹਾਲ ਹੀ ਵਿਚ ਪਾਇਆ ਹੈ ਕਿ ਉਸਨੂੰ ਅਗਲੇ ਸਾਲ ਦੀ ਕੈਪ ਤੱਕ ਪਹੁੰਚਣ ਲਈ ਐੱਚ-1ਬੀ ਬਿਨੈਕਾਰਾਂ ਦੀ ਚੋਣ ਕਰਨ ਦੀ ਹੋਰ ਵਧੇਰੇ ਲੋੜ ਹੋਵੇਗੀ। ਇਹ ਨਹੀਂ ਦੱਸਿਆ ਗਿਆ ਕਿ ਲਾਟਰੀ ਕਦੋਂ ਹੋਵੇਗੀ।
ਐੱਚ-1ਬੀ ਪ੍ਰੋਗਰਾਮ, ਖਾਸ ਤੌਰ ‘ਤੇ ਤਕਨੀਕੀ ਅਤੇ ਇੰਜੀਨੀਅਰਿੰਗ ਖੇਤਰਾਂ ਵਿਚ ਪ੍ਰਸਿੱਧ, 85,000 ਵੀਜ਼ਾ ਦੀ ਸਾਲਾਨਾ ਸੀਮਾ ਹੈ। 780,884 ਅਰਜ਼ੀਆਂ ਦੇ ਨਾਲ, 2024 ਲਈ ਜਮ੍ਹਾਂ ਕਰਵਾਈਆਂ ਗਈਆਂ ਐੱਚ-1ਬੀ ਅਰਜ਼ੀਆਂ ਵਿਚ 61% ਦਾ ਵਾਧਾ ਹੋਇਆ ਹੈ।
ਦੂਜੀ ਲਾਟਰੀ ਪਹਿਲਾਂ ਦਰਜ ਕੀਤੀਆਂ ਅਰਜ਼ੀਆਂ ‘ਚੋਂ ਹੀ ਕੱਢੀ ਜਾਵੇਗੀ।

Leave a comment