14 C
Sacramento
Tuesday, March 28, 2023
spot_img

ਅਮਰੀਕਾ ਅਦਾਲਤ ਵੱਲੋਂ ਕਤਲ ਦੇ ਦੋਸ਼ ‘ਚ 28 ਸਾਲ ਸਲਾਖਾਂ ਪਿੱਛੇ ਬਿਤਾਉਣ ਵਾਲਾ ਵਿਅਕਤੀ ਬੇਕਸੂਰ ਕਰਾਰ

-22 ਸਾਲ ਦੀ ਉਮਰ ‘ਚ ਗਿਆ ਸੀ ਜੇਲ੍ਹ
ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਮਿਸੂਰੀ ਸੂਬੇ ‘ਚ ਕਤਲ ਦੇ ਦੋਸ਼ ਵਿਚ ਕਰੀਬ 28 ਸਾਲ ਸਲਾਖਾਂ ਪਿੱਛੇ ਬਿਤਾਉਣ ਵਾਲੇ ਇਕ ਵਿਅਕਤੀ ਨੂੰ ਅਦਾਲਤ ਨੇ ਬੇਕਸੂਰ ਕਰਾਰ ਦਿੱਤਾ ਹੈ। ਜੱਜ ਡੇਵਿਡ ਮੇਸਨ ਦੀ ਅਦਾਲਤ ਵਿਚ ਸੁਣਵਾਈ ਤੋਂ ਬਾਅਦ ਸਬੂਤਾਂ ਦੇ ਆਧਾਰ ‘ਤੇ ਲੈਮਰ ਜੌਨਸਨ (50) ਨੂੰ ਬੇਕਸੂਰ ਪਾਇਆ ਗਿਆ ਅਤੇ ਉਨ੍ਹਾਂ ਸੇਂਟ ਲੁਈਸ ਕੋਰਟ ਰੂਮ ਤੋਂ ਸਨਮਾਨ ਨਾਲ ਰਿਹਾਅ ਕੀਤਾ।
ਪਿਛਲੇ ਸਾਲ, ਅਟਾਰਨੀ ਕਿਮ ਗਡਨਰ ਨੇ ਇਨੋਸੈਂਸ ਪ੍ਰੋਜੈਕਟ ਗੈਰ-ਲਾਭਕਾਰੀ ਕਾਨੂੰਨੀ ਸੰਗਠਨ ਨਾਲ ਮਿਲ ਕੇ ਜਾਂਚ ਕਰਨ ਤੋਂ ਬਾਅਦ ਜੌਨਸਨ ਦੀ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਸੁਣਵਾਈ ਤੋਂ ਬਾਅਦ ਜੌਨਸਨ ਦੀ ਕਾਨੂੰਨੀ ਟੀਮ ਨੇ ਰਾਜ ਦੇ ਅਟਾਰਨੀ ਜਨਰਲ ਦੇ ਦਫਤਰ ਦੀ ਆਲੋਚਨਾ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਇੰਨੇ ਸਾਲਾਂ ਤੱਕ ਜੇਲ੍ਹ ਵਿਚ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ ਅਕਤੂਬਰ 1994 ਵਿਚ ਜੌਨਸਨ ਦੇ ਸਾਹਮਣੇ ਵਾਲੇ ਵਿਹੜੇ ਵਿਚ 2 ਨਕਾਬਪੋਸ਼ ਵਿਅਕਤੀਆਂ ਨੇ ਮਾਰਕਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜੌਨਸਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਆਪਣੇ ਬਚਾਅ ਵਿਚ ਵਾਰ-ਵਾਰ ਕਿਹਾ ਹੈ ਕਿ ਜਦੋਂ ਹਮਲਾ ਹੋਇਆ, ਉਦੋਂ ਉਹ ਘਰ ਨਹੀਂ ਸੀ। ਹੁਣ ਇੱਕ ਹੋਰ ਕੈਦੀ ਨੇ ਕਬੂਲ ਕੀਤਾ ਕਿ ਉਸਨੇ ਬੌਇਡ ਨੂੰ ਇਕ ਹੋਰ ਸ਼ੱਕੀ ਫਿਲ ਕੈਂਪਬੇਲ ਨਾਲ ਮਿਲ ਕੇ ਗੋਲੀ ਮਾਰੀ ਸੀ। ਉਸ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ।

Related Articles

Stay Connected

0FansLike
3,753FollowersFollow
20,700SubscribersSubscribe
- Advertisement -spot_img

Latest Articles