ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਔਰਤਾਂ ਵਾਸਤੇ ਕਰਵਾਇਆ ਅੰਤਰਰਾਸ਼ਟਰੀ ਪੱਧਰ ਦਾ ਵੈਬੀਨਾਰ

400
Share

-ਸੰਯੁਕਤ ਰਾਸ਼ਟਰ ਸੰਘ ਵੱਲੋਂ 1996 ਤੋਂ ਲਗਾਤਾਰ ਮਨਾਇਆ ਜਾ ਰਿਹੈ ਇੰਟਰਨੈਸ਼ਨਲ ਵੁਮੈਨਜ਼ ਡੇਅ
ਵਾਸ਼ਿੰਗਟਨ ਡੀ.ਸੀ., 10 ਮਾਰਚ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਅਮਰੀਕਨ ਸਿੱਖ ਕਾਕਸ ਕਮੇਟੀ ਨੇ ਬਹੁਤ ਸਾਰੇ ਅੰਤਰਾਸ਼ਟਰੀ ਪੱਧਰ ਦੇ ਵਿਦਵਾਨਾਂ, ਬੁੱਧੀਜੀਵੀਆਂ, ਕਾਨੂੰਨ ਘਾੜਿਆਂ, ਨੀਤੀ ਘਾੜਿਆਂ ਤੇ ਸੰਯੁਕਤ ਰਾਸ਼ਟਰ ਸੰਘ ਦੇ ਗਲੋਬਲ ਪੱਧਰ ਦੇ ਬੁਲਾਰਿਆਂ ਦੇ ਸਹਿਯੋਗ ਨਾਲ ਔਰਤਾਂ ਦਾ ਅੰਤਰਰਾਸ਼ਟਰੀ ਦਿਵਸ ਮਨਾਉਣ ਦਾ ਉਪਰਾਲਾ ਕੀਤਾ। ਸੰਯੁਕਤ ਰਾਸ਼ਟਰ ਸੰਘ ਵੱਲੋਂ ਸਭ ਤੋਂ ਪਹਿਲਾਂ 1975 ’ਚ ਬੀਬੀਆਂ ਦਾ ਆਲਮੀ ਦਿਵਸ ਮਨਾਇਆ ਗਿਆ ਸੀ ਤੇ 1996 ਤੋਂ ਇੰਟਰਨੈਸ਼ਨਲ ਵੁਮੈਨਜ਼ ਡੇਅ ਲਗਾਤਾਰ ਮਨਾਇਆ ਜਾ ਰਿਹਾ ਹੈ, ਜੋ ਹਰ ਸਾਲ 8 ਮਾਰਚ ਨੂੰ ਹੁੰਦਾ ਹੈ।¿;
ਇਸੇ ਦਿਨ ਦੀ ਮਹੱਤਤਾ ਕਰਕੇ ਅਮਰੀਕਨ ਸਿੱਖ ਕਾਕਸ ਕਮੇਟੀ ਨੇ ਸ਼ਾਨਦਾਰ ਉਪਰਾਲੇ ਕਰਕੇ ਵੱਖ-ਵੱਖ ਬੁਲਾਰਿਆਂ ਨੂੰ ਜ਼ੂਮ ਉਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਵੈਬੀਨਾਰ ਵਿਚ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਵਾਲਿਆਂ ’ਚ ਇਨ੍ਹਾਂ ਬੁਲਾਰਿਆਂ ਨੇ ਤੱਤਸਾਰ ਰੂਪ ਵਿਚ ਆਪਣੇ ਵਿਚਾਰ ਰੱਖੇ, ਜਿਨ੍ਹਾਂ ਵਿਚ ਜਨਾਬ ਕਾਰਲੋਸ ਵਿਲਾਪੁਡੂਆ (ਕੈਲੀਫੋਰਨੀਆ ਵਿਧਾਨ ਸਭਾ ਦੇ ਮੈਂਬਰ), ਐਡਮ ਸੀ.¿; ਗਰੇਅ (ਕੈਲੀਫੋਰਨੀਆ ਵਿਧਾਨ ਸਭਾ ਦੇ ਮੈਂਬਰ), ਮਾਰਟਿਨ ਮਿਲਰ (ਇੰਟਰਨੈਸ਼ਨਲ ਸੈਂਟਰ ਫਾਰ ਰੈਲੀਜੀਅਨ ਤੇ ਡਿਪਲੋਮੇਸੀ ਦੇ ਉਪ ਪ੍ਰਧਾਨ), ਜੀਲੀਅਨ ਅਬਾਲ (ਹੈੱਡ ਆਫ ਐਂਜਲੀਕਨ ਕਮਿਊਨਿਯਨ ਨਿਊਯਾਰਕ ਆਫਿਸ ਆਫ ਯੂਨਾਈਟਿਡ ਨੇਸ਼ਨ), ਪਲਵਾਸ਼ਾ ਕੱਕੜ (ਇੰਟੈਰਿਮ ਡਾਇਰੈਕਟਰ ਫਾਰ ਰਿਲੀਜੀਅਨ ਐਂਡ ਇਨਕਲਿੳੂਸਿਵ ਸੁਸਾਇਟੀਜ਼ ਯੂ.ਐੱਸ.ਆਈ.ਸੀ.), ਪ੍ਰੋ. ਉਪਿੰਦਰਜੀਤ ਕੌਰ ਤੱਖਰ ਸ਼ਾਮਲ ਸਨ। ਇਸ ਸਾਰੇ ਸਮਾਗਮ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾਕਟਰ ਇਕਤਦਾਰ ਚੀਮਾ ਨੇ ਸੁਚਾਰੂ ਰੂਪ ’ਚ ਚਲਾਇਆ ਤੇ ਨਾਲ-ਨਾਲ ਔਰਤਾਂ ਦੀ ਆਜ਼ਾਦੀ, ਬਰਾਬਰਤਾ ਤੇ ਹਰ ਖੇਤਰ ’ਚ ਤਰੱਕੀ ਬਾਰੇ ਵਿਚਾਰਾਂ ਤੋਂ ਵੀ ਜਾਣੂੰ ਕਰਵਾਇਆ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਦੁਨੀਆਂ ਦੇ ਵੱਡੇ ਧਰਮਾਂ ਿਸ਼ਚੀਅਨ, ਇਸਲਾਮ, ਜੂਡੀਜ਼ੀਅਮ ਨੇ ਔਰਤਾਂ ਦੀ ਭਲਾਈ ਬਾਰੇ ਕਾਫੀ ਧਿਆਨ ਦਿੱਤਾ। ਪਰ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਬਾਅਦ ਔਰਤਾਂ ਉੱਪਰ ਹੋ ਰਹੇ ਜ਼ੁਲਮਾਂ ’ਤੇ ਠੱਲ੍ਹ ਪਾਉਣ ਨੂੰ ਵੱਡਾ ਕਦਮ ਦੱਸਿਆ। ਬਾਬਾ ਗੁਰੂ ਨਾਨਕ ਨੇ ਔਰਤਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਤੇ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਿੱਖਾਂ ਦੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਮੁਗਲ ਬਾਦਸ਼ਾਹ ਨੂੰ ਕਹਿ ਕੇ ਸਤੀ ਪ੍ਰਥਾ ਨੂੰ ਕਾਨੂੰਨੀ ਤੌਰ ’ਤੇ ਬੰਦ ਕਰਵਾਇਆ।¿;
ਦੂਜੇ ਬੁਲਾਰਿਆਂ ਨੇ ਬੀਬੀਆਂ ਬਾਰੇ ਕੋਵਿਡ-19 ਤੋਂ ਪਹਿਲਾਂ ਤੇ ਬਾਦ ਦੀ ਹਾਲਤ ਬਾਰੇ ਵਿਚਾਰ ਪ੍ਰਗਟ ਕਰਦਿਆਂ ਸੰਸਾਰ ਭਰ ’ਚ ਔਰਤਾਂ ਦੇ ਅਧਿਕਾਰਾਂ ਤੇ ਉਨ੍ਹਾਂ ਦੀ ਆਦਮੀਆਂ ਦੇ ਸਾਹਮਣੇ ਬਰਾਬਰਤਾ ਬਾਰੇ ਦੱਸਿਆ ਤੇ ਕਿਹਾ ਕਿ ਅੱਜ ਔਰਤ ਬਹੁਤ ਅੱਗੇ ਨਿਕਲ ਰਹੀ ਹੈ ਤੇ ਉਹ ਹੁਣ ਬੰਦਿਆਂ ਉਤੇ ਨਿਰਭਰ ਨਹੀਂ ਰਹੀ। ਧਰਤੀ ਤੋਂ ਲੈ ਕੇ ਪੁਲਾੜ ਤੱਕ ਉਸਦੇ ਸਹਿਯੋਗ ਦੀ ਚਰਚਾ ਹੈ ਤੇ ਉਹ ਆਪਣਾ ਰਾਹ ਆਪ ਤਲਾਸ਼ਣ ਵਿਚ ਆਜ਼ਾਦ ਹੈ ਤੇ ਇਸ ਕਰਕੇ ਇਹ ਅਮਰੀਕਾ ਵਰਗੇ ਤਾਕਤਵਰ ਮੁਲਕ ਦੀ ਉਪ ਰਾਸ਼ਟਰਪਤੀ ਵੀ ਬਣ ਚੁੱਕੀ ਹੈ। ਸੰਸਾਰ ਦੀ ਆਉਣ ਵਾਲੀ ਕਿਸੇ ਵੀ ਪੀੜ੍ਹੀ ਤੇ ਪਰਿਵਾਰ ਬਾਰੇ ਔਰਤਾਂ ਤੋਂ ਬਿਨਾਂ ਸੋਚਿਆ ਵੀ ਨਹੀਂ ਜਾ ਸਕਦਾ।
ਸੰਸਾਰ ਦੇ ਸਾਰੇ ਧਰਮ ਔਰਤਾਂ ਦੀ ਇੱਜ਼ਤ ਕਰਦੇ ਹਨ ਪਰ ਆਪਣੇ ਆਪ ਨੂੰ ਸੰਸਾਰ ਦਾ ਵੱਡਾ ਲੋਕਤੰਤਰ ਦੱਸਦਾ ਹੈ, ਜਿਸਦਾ ਨਾਮ ਭਾਰਤ ਹੈ, ਉਹ ਔਰਤਾਂ ਨੂੰ ਰੋਲਣ ਵਿਚ ਯਕੀਨ ਰੱਖਦਾ ਹੈ। ਭਾਰਤ ਸਰਕਾਰ ਦੁਆਰਾ ਬਣਾਏ ਕਾਲੇ ਕਾਨੂੰਨਾਂ ਵਿਰੁੱਧ ਕਿਰਸਾਨਾਂ ਦੇ ਚੱਲ ਰਹੇ ਵੱਡੇ ਮੋਰਚੇ ਵਿਚ ਭਾਰਤੀ ਪੁਲਿਸ ਨੇ ਦੋ ਨੌਜਵਾਨ ਮੁਟਿਆਰਾਂ ਜੋ ਰਾਜਸੀ ਤੇ ਵਾਤਾਵਰਣ ਕਾਰਜਾਂ ਵਾਸਤੇ ਪ੍ਰਸਿੱਧ ਹਨ, ਜਿਨ੍ਹਾਂ ਦਾ ਨਾਮ ਦਿਸ਼ਾ ਰਵੀ ਤੇ ਨੋਦੀਪ ਕੌਰ ਹੈ, ਨੂੰ ਝੂਠੇ ਕੇਸਾਂ ’ਚ ਫਸਾ ਕੇ ਬੇਹੱਦ ਤਸ਼ਦੱਦ ਕੀਤਾ ਤੇ ਹਵਾਲਾਤ ’ਚ ਵੀ ਕੈਦ ਕੀਤਾ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪਿ੍ਰਤਪਾਲ ਸਿੰਘ, ਪ੍ਰਧਾਨ ਜਸਵੰਤ ਸਿੰਘ ਹੋਠੀ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਨੇ ਇਸ ਅੰਤਰਰਾਸ਼ਟਰੀ ਪੱਧਰ ਦੇ ਵੈਬੀਨਾਰ ਦੀ ਸ਼ਲਾਘਾ ਕੀਤੀ ਅਤੇ ਹਿੱਸਾ ਲੈਣ ਵਾਲੇ ਆਗੂਆਂ ਦਾ ਧੰਨਵਾਦ ਕੀਤਾ ਹੈ।

Share