17.1 C
Sacramento
Tuesday, March 28, 2023
spot_img

ਅਫਗਾਨੀ ਔਰਤ ਨੇ ਭਾਰਤੀ ਯੂਨੀਵਰਸਿਟੀ ‘ਚ ਕੀਤਾ ਟੌਪ; ਜਿੱਤਿਆ ਸੋਨ ਤਮਗਾ

ਵਡੋਦਰਾ, 9 ਮਾਰਚ (ਪੰਜਾਬ ਮੇਲ)- ਅਫਗਾਨਿਸਤਾਨ ਦੀ ਇਕ ਔਰਤ ਨੇ ਗੁਜਰਾਤ ਯੂਨੀਵਰਸਿਟੀ ਵਿਚ ਸੋਨ ਤਮਗਾ ਜਿੱਤਿਆ ਹੈ। ਰਜ਼ੀਆ ਮੁਰਾਦੀ ਜੋ ਕਿ ਅਫਗਾਨਿਸਤਾਨ ਤੋਂ ਹੈ, ਨੇ ਵੀਰ ਨਰਮਦ ਦੱਖਣੀ ਗੁਜਰਾਤ ਯੂਨੀਵਰਸਿਟੀ ਤੋਂ ਐੱਮ.ਏ. (ਜਨ ਸੰਪਰਕ) ਵਿਚ ਟੌਪ ਕੀਤਾ ਹੈ। ਉਸ ਨੇ ਤਾਲਿਬਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਮੁਰਾਦੀ ਨੇ ਕਿਹਾ ਕਿ ਮੈਂ ਅਫਗਾਨਿਸਤਾਨ ਦੀਆਂ ਔਰਤਾਂ ਦੀ ਨੁਮਾਇੰਦਗੀ ਕਰਦੀ ਹਾਂ, ਜੋ ਉਨ੍ਹਾਂ ਨੂੰ ਸਿੱਖਿਆ ਤੋਂ ਵਾਂਝਾ ਰਖਦੇ ਹਨ। ਮੈਂ ਤਾਲਿਬਾਨ ਨੂੰ ਦੱਸਣਾ ਚਾਹੁੰਦੀ ਹਾਂ ਕਿ ਕਿ ਜੇ ਔਰਤਾਂ ਨੂੰ ਮੌਕਾ ਦਿੱਤਾ ਜਾਵੇ, ਤਾਂ ਉਹ ਹਰ ਖੇਤਰ ‘ਚ ਝੰਡਾ ਲਹਿਰਾ ਸਕਦੀਆਂ ਹਨ।
ਮੁਰਾਦੀ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕੀ ਹੈ। ਉਸ ਨੇ ਪ੍ਰੀਖਿਆ ਵਿਚ 8.60 ਸੀ.ਜੀ.ਪੀ. ਏ. ਪ੍ਰਾਪਤ ਕੀਤੇ। ਉਸ ਨੇ ਅਪ੍ਰੈਲ 2022 ਵਿਚ ਆਪਣੀ ਐੱਮ.ਏ. ਪੂਰੀ ਕੀਤੀ ਅਤੇ ਹੁਣ ਲੋਕ ਪ੍ਰਸ਼ਾਸਨ ਵਿਚ ਪੀ.ਐੱਚ.ਡੀ. ਕਰ ਰਹੀ ਹੈ। ਜਦੋਂ ਉਹ ਭਾਰਤ ਆਈ ਸੀ, ਤਾਂ ਕੋਵਿਡ ਲਾਕਡਾਊਨ ਸੀ। ਇਸੇ ਲਈ ਮੁਰਾਦੀ ਨੇ ਆਨਲਾਈਨ ਮੋਡ ਰਾਹੀਂ ਹੀ ਪੜ੍ਹਾਈ ਸ਼ੁਰੂ ਕੀਤੀ। ਪਹਿਲੇ ਦੋ ਸਮੈਸਟਰਾਂ ਦੀਆਂ ਜ਼ਿਆਦਾਤਰ ਕਲਾਸਾਂ ਅਤੇ ਪ੍ਰੀਖਿਆਵਾਂ ਆਨਲਾਈਨ ਹੋਈਆਂ ਸਨ।
ਮੁਰਾਦੀ ਨੇ ਕਿਹਾ ਕਿ ਉਹ ਰੈਗੂਲਰ ਤੌਰ ‘ਤੇ ਲੈਕਚਰਾਂ ਵਿਚ ਸ਼ਾਮਲ ਹੁੰਦੀ ਸੀ ਅਤੇ ਇਮਤਿਹਾਨਾਂ ਤੋਂ ਪਹਿਲਾਂ ਚੰਗੀ ਤਰ੍ਹਾਂ ਸ਼ੋਧ ਕਰਦੀ ਸੀ। ਉਸ ਨੇ ਤਾਲਿਬਾਨ ਵਿਚ ਚੱਲ ਰਹੀ ਉਥਲ-ਪੁਥਲ ਅਤੇ ਕੋਵਿਡ ਦੇ ਮਾੜੇ ਦੌਰ ਨੂੰ ਆਪਣੀ ਪੜ੍ਹਾਈ ‘ਤੇ ਪ੍ਰਭਾਵਿਤ ਨਹੀਂ ਹੋਣ ਦਿੱਤਾ। ਕਨਵੋਕੇਸ਼ਨ ਵਿਚ ਉਨ੍ਹਾਂ ਨੂੰ ਸ਼ਾਰਦਾ ਅੰਬੇਲਾਲ ਦੇਸਾਈ ਐਵਾਰਡ ਵੀ ਦਿੱਤਾ ਗਿਆ। ਤਾਲਿਬਾਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉੱਥੇ ਔਰਤਾਂ ਦੀ ਸਿੱਖਿਆ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਦੀ ਸ਼ੁਕਰਗੁਜ਼ਾਰ ਹਾਂ ਅਤੇ ਭਾਰਤ ਦੇ ਲੋਕਾਂ ਦੀ ਧੰਨਵਾਦੀ ਹਾਂ ਕਿ ਮੈਨੂੰ ਪੜ੍ਹਾਈ ਦਾ ਮੌਕਾ ਦਿੱਤਾ।
ਮੁਰਾਦੀ ਨੇ ਕਿਹਾ ਕਿ ਇਸ ਸਮੇਂ ਮੈਂ ਖੁਸ਼ ਵੀ ਹਾਂ ਅਤੇ ਦੁਖੀ ਵੀ ਹਾਂ। ਸੋਨ ਤਮਗਾ ਜਿੱਤਣ ਦੀ ਖੁਸ਼ੀ ਪਰ ਪਰਿਵਾਰ ਨੂੰ ਨਾ ਮਿਲਣ ਦਾ ਦੁੱਖ ਵੀ ਹੈ। ਜੇ ਮੈਂ ਉਨ੍ਹਾਂ ਨੂੰ ਫੋਨ ਕਰਕੇ ਇਸ ਬਾਰੇ ਦੱਸਾਂ ਤਾਂ ਉਹ ਵੀ ਬਹੁਤ ਖੁਸ਼ ਹੋਣਗੇ। ਦੱਸ ਦੇਈਏ ਕਿ ਇਸ ਸਮੇਂ ਅਫਗਾਨਿਸਤਾਨ ਦੇ 14 ਹਜ਼ਾਰ ਤੋਂ ਵੱਧ ਵਿਦਿਆਰਥੀ ਭਾਰਤ ਵਿਚ ਪੜ੍ਹ ਰਹੇ ਹਨ। ਉਸ ਨੂੰ ਆਈ.ਸੀ.ਸੀ.ਆਰ. ਅਤੇ ਹੋਰ ਥਾਵਾਂ ਤੋਂ ਵਜ਼ੀਫ਼ਾ ਵੀ ਮਿਲਦਾ ਹੈ।
ਮੁਰਾਦੀ ਨੇ ਕਿਹਾ ਕਿ ਉਹ ਦੋ ਸਾਲ ਦੀ ਪੜ੍ਹਾਈ ਲਈ ਭਾਰਤ ਆਈ ਸੀ ਪਰ ਅਫਗਾਨਿਸਤਾਨ ਵਾਪਸ ਨਹੀਂ ਜਾ ਸਕੀ। ਉਸ ਨੇ ਕਿਹਾ ਕਿ ਵਿਸ਼ਵ ਭਾਈਚਾਰੇ ਨੂੰ ਦੇਖਣਾ ਚਾਹੀਦਾ ਹੈ ਕਿ ਅਫਗਾਨਿਸਤਾਨ ਦੀ ਸਥਿਤੀ ਕੀ ਹੈ। ਉੱਥੋਂ ਦੇ ਲੋਕ ਕਿਵੇਂ ਰਹਿ ਰਹੇ ਹਨ। ਮੈਂ ਅਫਗਾਨਿਸਤਾਨ ਵਾਪਸ ਜਾਣਾ ਅਤੇ ਆਪਣੀ ਮਾਤ ਭੂਮੀ ਲਈ ਕੁਝ ਕਰਨਾ ਚਾਹੁੰਦੀ ਹਾਂ।

Related Articles

Stay Connected

0FansLike
3,752FollowersFollow
20,700SubscribersSubscribe
- Advertisement -spot_img

Latest Articles