#INDIA

ਅਪਰੇਸ਼ਨ ਅਜੈ: ਇਜ਼ਰਾਈਲ ਤੋਂ ਪਰਤਿਆ 200 ਭਾਰਤੀਆਂ ਦਾ ਪਹਿਲਾ ਜਥਾ

ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਮੇਲ)-  ਇਜ਼ਰਾਈਲ ਤੋਂ ਵਿਦਿਆਰਥੀਆਂ ਸਮੇਤ ਕਰੀਬ 200 ਭਾਰਤੀਆਂ ਦਾ ਪਹਿਲਾ ਜੱਥਾ ਅੱਜ ਤੜਕੇ ਚਾਰਟਰਡ ਜਹਾਜ਼ ਰਾਹੀਂ ਦਿੱਲੀ ਪਹੁੰਚਿਆ। ਪਿਛਲੇ ਸ਼ਨਿਚਰਵਾਰ ਨੂੰ ਹਮਾਸ ਦੇ ਅਤਿਵਾਦੀਆਂ ਵੱਲੋਂ ਇਜ਼ਰਾਈਲ ‘ਤੇ ਲੜੀਵਾਰ ਹਮਲੇ ਕੀਤੇ ਜਾਣ ਤੋਂ ਬਾਅਦ ਖੇਤਰ ‘ਚ ਤਣਾਅ ਫੈਲ ਗਿਆ ਅਤੇ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੇ ਨਤੀਜੇ ਵਜੋਂ ਭਾਰਤ ਨੇ ਆਪਣੇ ਘਰ ਵਾਪਸੀ ਦੇ ਚਾਹਵਾਨਾਂ ਨੂੰ ਵਾਪਸ ਲਿਆਉਣ ਲਈ ਅਪਰੇਸ਼ਨ ਅਜੈ ਸ਼ੁਰੂ ਕੀਤਾ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਲੀ ਹਵਾਈ ਅੱਡੇ ‘ਤੇ ਯਾਤਰੀਆਂ ਦਾ ਸਵਾਗਤ ਕੀਤਾ।

Leave a comment