#PUNJAB

ਅਪਰਾਧਿਕ ਮਾਣਹਾਨੀ: ਹਾਈਕੋਰਟ ਨੇ ਬਰਖ਼ਾਸਤ ਡੀ.ਐੱਸ.ਪੀ. ਤੇ ਸਾਥੀ ਨੂੰ ਸੁਣਾਈ ਛੇ ਮਹੀਨੇ ਦੀ ਸਜ਼ਾ

ਚੰਡੀਗੜ੍ਹ, 24 ਫਰਵਰੀ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਪੁਲਿਸ ਦੇ ਬਰਖ਼ਾਸਤ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਅਤੇ ਕਾਨੂੰਨੀ ਮਾਹਿਰ ਪ੍ਰਦੀਪ ਸ਼ਰਮਾ ਨੂੰ ਅਪਰਾਧਿਕ ਮਾਣਹਾਨੀ ਦਾ ਦੋਸ਼ੀ ਮੰਨਦਿਆਂ ਛੇ ਮਹੀਨਿਆਂ ਦੀ ਕੈਦ ਅਤੇ ਦੋ-ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸੇ ਦੌਰਾਨ ਬਲਵਿੰਦਰ ਸਿੰਘ ਸੇਖੋਂ ਨੇ ਖੁੱਲ੍ਹੀ ਅਦਾਲਤ ਵਿਚ ‘ਨਿਆਂਇਕ ਗੁੰਡਾਗਰਦੀ ਮੁਰਦਾਬਾਦ’ ਦੇ ਨਾਅਰੇ ਲਗਾਏ। ਅਦਾਲਤ ਨੇ ਇਸੇ ਦੌਰਾਨ ਬਲਵਿੰਦਰ ਸੇਖੋਂ ਨੂੰ ਮੁਆਫ਼ੀ ਮੰਗਣ ਦਾ ਮੌਕਾ ਵੀ ਦਿੱਤਾ ਪ੍ਰੰਤੂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

Leave a comment