ਫਾਜ਼ਿਲਕਾ, 28 ਸਤੰਬਰ (ਪੰਜਾਬ ਮੇਲ)- ਜਲਾਲਾਬਾਦ ਦੀ ਪੁਲਿਸ ਨੇ ਅੱਜ ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਇਥੇ ਦੀ ਅਦਾਲਤ ਵਿਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਇਆ। ਅਦਾਲਤ ਨੇ ਸੁਖਪਾਲ ਖਹਿਰਾ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਅੱਜ ਇਥੇ ਜਦੋਂ ਮੈਡੀਕਲ ਕਰਵਾਉਣ ਲਈ ਉਨ੍ਹਾਂ ਨੂੰ ਪੁਲਿਸ ਵੱਲੋਂ ਲਿਆਂਦਾ ਗਿਆ ਤਾਂ ਉਸ ਵੇਲੇ ਕਾਂਗਰਸੀ ਵਿਧਾਇਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਪੁਲਿਸ ਅਤੇ ਵਿਜੀਲੈਂਸ ਹੈ, ਜਿਸ ਦੇ ਦਮ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਖੂਨ ਦਾ ਪਿਆਸਾ ਬਣ ਚੁੱਕਿਆ ਹੈ। ਸਰਕਾਰ ਤੇ ਮੁੱਖ ਮੰਤਰੀ ਦੀ ਇਹ ਬਦਲਾਅ ਦੀ ਨੀਤੀ ਨਹੀਂ ਹੈ, ਬਲਕਿ ਇਹ ਸਿੱਧੇ ਰੂਪ ਵਿਚ ਬਦਲੇ ਦੀ ਰਾਜਨੀਤੀ ਹੈ।