#INDIA

ਅਦਾਕਾਰ ਰਾਮ ਚਰਨ ਧੀ ਦਾ ਪਿਤਾ ਬਣਿਆ

ਹੈਦਰਾਬਾਦ, 20 ਜੂਨ (ਪੰਜਾਬ ਮੇਲ)- ਸੁਪਰਹਿੱਟ ਫ਼ਿਲਮ ‘ਆਰਆਰਆਰ’ ਦੇ ਅਦਾਕਾਰ ਰਾਮ ਚਰਨ (38) ਪਿਤਾ ਬਣ ਗਏ ਹਨ। ਉਸ ਦੀ ਪਤਨੀ ਉਪਾਸਨਾ ਕਾਮਿਨੇਨੀ (33) ਨੇ ਅੱਜ ਸਵੇਰੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਉਪਾਸਨਾ ਨੂੰ ਸੋਮਵਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਮੈਡੀਕਲ ਬੁਲੇਟਿਨ ਦੇ ਅਨੁਸਾਰ, ‘ਉਪਾਸਨਾ ਨੇ 20 ਜੂਨ ਨੂੰ ਅਪੋਲੋ ਹਸਪਤਾਲ ਜੁਬਲੀ ਹਿੱਲਜ਼ ਹੈਦਰਾਬਾਦ ਵਿਚ ਬੱਚੀ ਨੂੰ ਜਨਮ ਦਿੱਤਾ। ਮਾਂ ਅਤੇ ਧੀ ਦੋਵੇਂ ਠੀਕ-ਠਾਕ ਹਨ।’ ਬਾਅਦ ਵਿਚ ਰਾਮ ਚਰਨ ਦੇ ਪਿਤਾ ਅਤੇ ਅਦਾਕਾਰ ਚਿਰੰਜੀਵੀ ਨੇ ਵੀ ਆਪਣੀ ਪੋਤੀ ਦੇ ਜਨਮ ਬਾਰੇ ਟਵੀਟ ਕੀਤਾ।

Leave a comment