#CANADA

ਅਣਖ ਖ਼ਾਤਰ ਕਤਲ ਕੀਤੀ ਜੱਸੀ ਸਿੱਧੂ ‘ਤੇ ਬਣੀ ਫਿਲਮ ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ‘ਚ ਪ੍ਰਦਰਸ਼ਿਤ

ਟੋਰਾਂਟੋ, 11 ਸਤੰਬਰ (ਪੰਜਾਬ ਮੇਲ)- ਹਾਲੀਵੁੱਡ ਨਿਰਦੇਸ਼ਕ ਤਰਸੇਮ ਸਿੰਘ ਵੱਲੋਂ ਬਣਾਈ ਫਿਲਮ ‘ਡੀਅਰ ਜੱਸੀ’, ਇਥੇ ਚੱਲ ਰਹੇ ਟੋਰਾਂਟੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿਚ ਪ੍ਰੀਮੀਅਰ ਕੀਤੀ ਗਈ। ਜੂਨ 2000 ਵਿਚ ਪੰਜਾਬ ਵਿਚ ਪਿੰਡ ਦੇ ਲੜਕੇ ਨਾਲ ਪਰਿਵਾਰ ਦੀ ਮਰਜ਼ੀ ਵਿਰੁੱਧ ਵਿਆਹ ਕਰਾਉਣ ਕਾਰਨ ਇੰਡੋ-ਕੈਨੇਡੀਅਨ ਮੁਟਿਆਾਰ ਜੱਸੀ ਸਿੱਧੂ ਦੀ ਅਣਖ ਕਾਰਨ ਹੱਤਿਆ ਕਰ ਦਿੱਤੀ ਗਈ ਸੀ ਤੇ ਇਹੀ ਫਿਲਮ ਦੀ ਕਹਾਣੀ ਹੈ। ਇਹ ਫਿਲਮ 24 ਸਾਲਾ ਜੱਸੀ ਸਿੱਧੂ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਹੈ, ਜਿਸ ਨੂੰ ਪੰਜਾਬ ਵਿਚ ਆਪਣੇ ਨਾਨਕੇ ਪਿੰਡ ਆਉਣ ‘ਤੇ ਸੁਖਵਿੰਦਰ ਸਿੱਧੂ ਉਰਫ਼ ਮਿੱਠੂ ਨਾਲ ਪਿਆਰ ਹੋ ਗਿਆ ਸੀ। ਵੈਨਕੂਵਰ ਨੇੜੇ ਮੈਪਲ ਰਿਜ ਵਿਖੇ ਜਨਮੀ ਜੱਸੀ ਨੂੰ ਪੰਜਾਬ ਦੇ ਜਗਰਾਓਂ ਨੇੜੇ ਉਸ ਦੀ ਮਾਂ ਨੇ ਮਰਵਾ ਦਿੱਤਾ ਸੀ, ਜਦਕਿ ਉਸ ਦੇ ਪਤੀ ਨੂੰ ਗੰਭੀਰ ਹਾਲਤ ਵਿਚ ਛੱਡ ਦਿੱਤਾ ਸੀ।

Leave a comment