ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਲਈ 18 ਸੈਨੇਟ ਮੈਂਬਰਾਂ ਦਾ ਐਲਾਨ

459
Share

ਪਟਿਆਲਾ, 22 ਜੂਨ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 18 ਸੈਨੇਟ ਮੈਂਬਰਾ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਮਹਾਰਾਣੀ ਪਰਨੀਤ ਕੌਰ ਲੋਕ ਸਭਾ ਮੈਂਬਰ ਪਟਿਆਲਾ, ਪ੍ਰਸਿੱਧ ਵਕੀਲ ਸੁਖਵਿੰਦਰ ਸਿੰਘ ਬੱਲ, ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ (ਮਾਨਸਾ), ਦਵਿੰਦਰਜੀਤ ਸਿੰਘ ਦਰਸ਼ੀ (ਮਾਨਸਾ), ਪ੍ਰੋ ਧਰਮਿੰਦਰ ਸਪੋਲੀਆ (ਮਾਨਸਾ), ਡਾ ਦੀਪਾਲ ਮਨਮੋਹਨ ਸਿੰਘ, ਡਾ ਸਤਿੰਦਰ ਕੋਰ ਢਿਲੋ, ਪੋ ਅਟਾਰ ਸਿੰਘ ਢੇਸੀ, ਜਸਮੇਰ ਸਿੰਘ ਬਾਲਾ, ਪੋ ਸਵਰਨਜੀਤ ਕੌਰ ਮਹਿਤਾ, ਡਾ ਸੀਮਾ ਸਰੀਨ, ਸ੍ਰੀ ਵੇਦ ਪ੍ਰਕਾਸ਼ ਗੁਪਤਾ, ਡਾ ਬਲਦੇਵ ਸਿੰਘ ਸੰਧੂ, ਬ੍ਰਗੇਡੀਅਰ ਸੀ ਐਸ ਸੰਧੂ, ਮਦਨ ਲਾਲ ਹਸੀਜਾ, ਸ੍ਰੀ ਆਰ ਪੀ ਐਸ ਬਰਾੜ, ਸੀਤਾਰ ਮਹੁੰਮਦ, ਮੀਰਾ ਧਾਲੀਵਾਲ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ ਖਾਸ ਜਾਣਕਾਰੀ ਦਿੰਦਿਆ ਨਵੇਂ ਬਣੇ ਸੈਨੇਟ ਮੈਂਬਰ ਸੁਖਵਿੰਦਰ ਸਿੰਘ ਬੱਲ ਨੇ ਦੱਸਿਆ ਕਿ ਇਹ ਨਿਯੁਕਤੀਆਂ ਯੂਨੀਵਰਸਟੀ ਦੀਆਂ ਸੇਵਾਵਾਂ ਹੋਰ ਬੇਹਤਰ ਬਨਾਉਣ ਲਈ ਕੀਤੀਆ ਗਈਆ ਹਨ। ਇਸ ਤੋਂ ਇਲਾਵਾ ਨਵੇਂ ਮੈਂਬਰ ਲੋਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾ ਨੂੰ ਜਲਦੀ ਨਿਪਟਾਉਣ ਵਿੱਚ ਮਦਦਗਾਰ ਸਾਬਿਤ ਹੋਣਗੇ। ਉਨ੍ਹਾਂ ਇਸ ਉਪਰਾਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਮਹਾਰਾਣੀ ਪ੍ਰਣੀਤ ਕੋਰ ਦਾ ਵਿਸ਼ੇਸ਼ ਧੰਨਵਾਦ ਕੀਤਾ


Share