ਕੈਲੀਫੋਰਨੀਆ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

60
Share

ਕੈਲੀਫੋਰਨੀਆ, 18 ਨਵੰਬਰ (ਪੰਜਾਬ ਮੇਲ)-ਬੀਤੇ ਸ਼ਨਿੱਚਰਵਾਰ ਕੈਲੀਫੋਰਨੀਆ ‘ਚ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਦੀ ਕੁੱਝ ਅਣਪਛਾਤੇ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੁਰਵਿੰਦਰ ਸਿੰਘ ਫਗਵਾੜਾ ਦੇ ਪਾਂਸ਼ਟਾ ਨਾਲ ਸੰਬੰਧਤ ਸੀ। ਉਸ ਦੇ ਭਰਾ ਹਰਜਿੰਦਰ ਸਿੰਘ ਲਾਡਾ ਅਨੁਸਾਰ ਗੁਰਵਿੰਦਰ ਸਿੰਘ ਆਪਣੇ ਸਟੋਰ ‘ਤੇ ਕੰਮ ਕਰ ਰਿਹਾ ਸੀ, ਜਦੋਂ ਕੁਝ ਲੁਟੇਰੇ ਆਏ ਅਤੇ ਲੁੱਟਣ ਦੀ ਨੀਅਤ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਲੱਗਣ ਕਾਰਨ ਗੁਰਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ 55 ਸਾਲਾ ਗੁਰਵਿੰਦਰ ਸਿੰਘ ਲੰਬੇ ਸਮੇਂ ਤੋਂ ਅਮਰੀਕਾ ‘ਚ ਆਪਣਾ ਸਟੋਰ ਚਲਾ ਰਿਹਾ ਸੀ ਅਤੇ ਉਸ ਦੇ ਦੋ ਬੇਟੇ ਹਨ।


Share