#INDIA #SPORTS

ਹਾਕੀ ਇੰਡੀਆ ਵੱਲੋਂ ਦੱਖਣੀ ਅਫਰੀਕਾ ਦੇ ਕ੍ਰੇਗ ਫੁਲਟਨ ਨੂੰ ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ

ਨਵੀਂ ਦਿੱਲੀ, 3 ਮਾਰਚ (ਪੰਜਾਬ ਮੇਲ)- ਦੱਖਣੀ ਅਫਰੀਕਾ ਦੇ ਕ੍ਰੇਗ ਫੁਲਟਨ ਨੂੰ ਭਾਰਤੀ ਪੁਰਸ਼ ਹਾਕੀ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਹਾਕੀ ਇੰਡੀਆ ਨੇ 10 ਮਾਰਚ ਤੋਂ ਸ਼ੁਰੂ ਹੋ ਰਹੀ ਐੱਫ.ਆਈ.ਐੱਚ. ਹਾਕੀ ਪ੍ਰੋ ਲੀਗ ‘ਚ ਆਪਣੇ ਘਰੇਲੂ ਮੈਚਾਂ ਤੋਂ ਪਹਿਲਾਂ ਇਹ ਨਿਯੁਕਤੀ ਕੀਤੀ ਹੈ। 48 ਸਾਲਾ ਦੱਖਣੀ ਅਫਰੀਕਾ ਨੂੰ ਕਰੀਬ 25 ਸਾਲ ਦਾ ਕੋਚਿੰਗ ਦਾ ਤਜਰਬਾ ਹੈ। ਉਹ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਜਲਦੀ ਤੋਂ ਜਲਦੀ ਟੀਮ ਵਿਚ ਸ਼ਾਮਲ ਹੋ ਜਾਣਗੇ।

Leave a comment