#PUNJAB

ਹਲਵਾਰਾ ਏਅਰਪੋਰਟ ਤੋਂ ਮਈ ਦੇ ਅੱਧ ‘ਚ ਸ਼ੁਰੂ ਹੋਣਗੀਆਂ ਉਡਾਣਾਂ

-ਏਅਰ ਇੰਡੀਆ ਵੱਲੋਂ ਅਪ੍ਰੈਲ ਤੋਂ ਸ਼ੁਰੂ ਹੋਵੇਗੀ ਦਿੱਲੀ-ਹਲਵਾਰਾ ਫਲਾਈਟ ਦੀ ਬੁਕਿੰਗ
ਲੁਧਿਆਣਾ, 30 ਮਾਰਚ (ਪੰਜਾਬ ਮੇਲ)- ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾਵਾਂ ਸ਼ੁਰੂ ਕਰਨ ਦਾ ਲੰਬਾ ਇੰਤਜ਼ਾਰ ਹੁਣ ਖ਼ਤਮ ਹੋਣ ਜਾ ਰਿਹਾ ਹੈ। ਏਅਰ ਇੰਡੀਆ ਨੇ ਮਈ ਦੇ ਅੱਧ ਤੋਂ ਹਲਵਾਰਾ ਤੋਂ ਦੋ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦੀ ਬੁਕਿੰਗ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਸ਼ੁਰੂ ਹੋ ਜਾਵੇਗੀ। ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਦਾ ਰਸਮੀ ਐਲਾਨ ਕਰਦਿਆਂ ਕਿਹਾ, ”ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ। ਹਲਵਾਰਾ ਏਅਰਪੋਰਟ ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ਵਿਚ ਸ਼ੁਰੂ ਹੋਵੇਗੀ ਅਤੇ ਪਹਿਲੀ ਉਡਾਣ 10 ਤੋਂ 15 ਮਈ ਦੇ ਵਿਚਕਾਰ ਸ਼ੁਰੂ ਹੋਣ ਦੀ ਉਮੀਦ ਹੈ।”
ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਦਿੱਲੀ ਅਤੇ ਹਲਵਾਰਾ ਦਰਮਿਆਨ ਰੋਜ਼ਾਨਾ ਦੋ ਉਡਾਣਾਂ (ਇੱਕ ਸਵੇਰੇ ਅਤੇ ਇੱਕ ਦੁਪਹਿਰ) ਚੱਲਣਗੀਆਂ, ਜਿਸ ਲਈ 180 ਸੀਟਾਂ ਵਾਲੇ ਏ-320 ਇਕਾਨਮੀ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ।