ਕੁਰੂਕਸ਼ੇਤਰ/ਗੂਹਲਾ ਚੀਕਾ, 28 ਮਾਰਚ (ਪੰਜਾਬ ਮੇਲ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਰਨਲ ਇਜਲਾਸ ਵਿਚ ਅੱਜ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਕਮੇਟੀ ਦੇ ਸਪੋਕਸਮੈਨ ਕਵਲਜੀਤ ਸਿੰਘ ਅਜਰਾਣਾ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਜਨਰਲ ਇਜਲਾਸ ਵੱਲੋਂ ਕਰਵਾਈ ਚੋਣ ਵਿਚ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ ਅੰਬਾਲਾ, ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ, ਜਰਨਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਮੀਤ ਸਕੱਤਰ ਗੁਲਾਬ ਸਿੰਘ ਮੂਨਕ ਕਰਨਾਲ, ਛੇ ਕਾਰਜਕਰਨੀ ਮੈਂਬਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਿਰਸਾ, ਜਗਸੀਰ ਸਿੰਘ ਮਾਂਗੇਆਣਾ ਸਿਰਸਾ, ਤਰਵਿੰਦਰਪਾਲ ਸਿੰਘ ਅੰਬਾਲਾ, ਤਜਿੰਦਰਪਾਲ ਸਿੰਘ ਨਾਰਨੌਲ ਮਹਿੰਦਰਗੜ੍ਹ, ਬਲਦੇਵ ਸਿੰਘ ਖਾਲਸਾ ਟੋਹਾਣਾ, ਸੁਦਰਸ਼ਨ ਸਿੰਘ ਗਾਵੜੀ ਭਿਵਾਨੀ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਜਰਨਲ ਸਕੱਤਰ ਅਹੁਦੇ ਲਈ ਆਰਜ਼ੀ ਜਨਰਲ ਸਕੱਤਰ ਰਮਣੀਕ ਸਿੰਘ ਮਾਨ ਅਤੇ ਸੁਖਵਿੰਦਰ ਸਿੰਘ ਮੰਡੇਬਰ 2 ਉਮੀਦਵਾਰ ਖੜ੍ਹੇ ਹੋਏ ਸਨ, ਜਿਨ੍ਹਾਂ ਵਿਚੋਂ ਮਾਨ ਨੂੰ 4 ਵੋਟਾਂ ਅਤੇ ਮੰਡੇਬਰ ਨੂੰ 27 ਵੋਟਾਂ ਪਈਆਂ।