-ਨਵੀਂ ਸਰਕਾਰ ਦਾ ਗਠਨ ਸੰਭਵ
ਹਿਸਾਰ, 12 ਮਾਰਚ (ਪੰਜਾਬ ਮੇਲ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੀ ਗਠਜੋੜ ਸਰਕਾਰ ਲਈ ਅੱਜ ਦਾ ਦਿਨ ਯਾਨੀ ਕਿ ਮੰਗਲਵਾਰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਜਿਸ ਕਾਰਨ ਭਾਜਪਾ-ਜੇ.ਜੇ.ਪੀ. ਦਾ ਗਠਜੋੜ ਟੁੱਟਣ ਦੀ ਕਗਾਰ ‘ਤੇ ਹੈ। ਹਰਿਆਣਾ ਦੀ ਪੂਰੀ ਕੈਬਨਿਟ ਸਮੂਹਿਕ ਅਸਤੀਫ਼ਾ ਦੇ ਸਕਦਾ ਹੈ। ਇਸ ਤੋਂ ਬਾਅਦ ਨਵੇਂ ਸਿਰਿਓਂ ਹਰਿਆਣਾ ਸਰਕਾਰ ਦੀ ਕੈਬਨਿਟ ਦਾ ਗਠਨ ਕੀਤਾ ਜਾਵੇਗਾ ਅਤੇ ਨਵੇਂ ਸਿਰੇ ਤੋਂ ਸਰਕਾਰ ਬਣੇਗੀ।
ਇਸ ਸਭ ਦਰਮਿਆਨ ਹਰਿਆਣਾ ਵਿਚ ਵਿਧਾਇਕ ਦੀ ਬੈਠਕ 12 ਵਜੇ ਬੁਲਾਈ ਗਈ ਹੈ। ਇਸ ਬੈਠਕ ਵਿਚ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਅਤੇ ਤਰੁਣ ਚੌਕ ਆਬਰਜ਼ਵਰ ਦੇ ਤੌਰ ‘ਤੇ ਸ਼ਾਮਲ ਹੋਣਗੇ। ਉੱਥੇ ਹੀ ਸੂਬੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਲੋਕ ਸਭਾ ਚੋਣਾਂ ਵਿਚ ਗਠਜੋੜ ਨੂੰ ਲੈ ਕੇ ਚਰਚਾ ਹੋਵੇਗੀ। ਦਰਅਸਲ ਜੇ.ਜੇ.ਪੀ., ਭਾਜਪਾ ਤੋਂ ਲੋਕ ਸਭਾ ਚੋਣਾਂ ਵਿਚ 1 ਤੋਂ 2 ਸੀਟਾਂ ਦੀ ਮੰਗ ਕਰ ਰਹੀ ਹੈ। ਭਾਜਪਾ ਅਗਵਾਈ ਵਿਚ ਜੇ.ਜੇ.ਪੀ. ਨੂੰ ਸੀਟ ਦੇਣ ਦੇ ਪੱਖ ਵਿਚ ਨਹੀਂ ਹੈ। ਭਾਜਪਾ ਸਾਰੀਆਂ 10 ਸੀਟਾਂ ‘ਤੇ ਲੜਨਾ ਚਾਹੁੰਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਦੁਸ਼ਯੰਤ ਚੌਟਾਲਾ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨਾਲ ਮੁਲਾਕਾਤ ਕੀਤੀ ਸੀ ਪਰ ਚੋਣਾਂ ‘ਚ ਗਠਜੋੜ ਨੂੰ ਲੈ ਕੇ ਗੱਲਬਾਤ ਨਹੀਂ ਹੋ ਸਕੀ ਸੀ।