ਸੰਯੁਕਤ ਰਾਸ਼ਟਰ, 23 ਜੂਨ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ ਉਹ ਈਰਾਨ ਵਿਚ ਪ੍ਰਮਾਣੂ ਕੇਂਦਰਾਂ ‘ਤੇ ਅਮਰੀਕੀ ਬੰਬ ਹਮਲਿਆਂ ਬਾਰੇ ਡੂੰਘੇ ਚਿੰਤਤ ਹਨ। ਗੁਟੇਰੇਸ ਨੇ ਇੱਕ ਬਿਆਨ ਵਿਚ ਕਿਹਾ, ”ਇਸ ਗੱਲ ਦਾ ਖ਼ਤਰਾ ਹੈ ਕਿ ਇਹ ਟਕਰਾਅ ਤੇਜ਼ੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ, ਜਿਸਦੇ ਨਾਗਰਿਕਾਂ, ਖੇਤਰ ਅਤੇ ਦੁਨੀਆਂ ਲਈ ਵਿਨਾਸ਼ਕਾਰੀ ਨਤੀਜੇ ਹੋ ਸਕਦੇ ਹਨ।” ਉਨ੍ਹਾਂ ਕਿਹਾ ਕਿ ”ਇਸ ਜ਼ੋਖਮ ਭਰੇ ਸਮੇਂ ਵਿਚ ਇਹ ਜ਼ਰੂਰੀ ਹੈ ਕਿ ਅਸੀਂ ਹਫੜਾ-ਦਫੜੀ ਦੇ ਚੱਕਰ ਤੋਂ ਬਚੀਏ।” ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਇਸ ਮੁੱਦੇ ਦੇ ਕੂਟਨੀਤਕ ਹੱਲ ਦੀ ਮੰਗ ਕੀਤੀ।
ਐਂਟੋਨੀਓ ਗੁਟੇਰੇਸ ਨੇ ਵਿਸ਼ਵਵਿਆਪੀ ਟਕਰਾਅ ਵਿਚਕਾਰ ਚੇਤਾਵਨੀ ਵੀ ਦਿੱਤੀ ਹੈ। ਨਿਊਯਾਰਕ ਵਿਚ ਜਲਵਾਯੂ ਸੰਕਟ ‘ਤੇ ਆਯੋਜਿਤ ਸਿਖਰ ਸੰਮੇਲਨ ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਕਿਹਾ ਕਿ ਮਨੁੱਖਤਾ ਨੇ ਨਰਕ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਸੰਯੁਕਤ ਰਾਸ਼ਟਰ ਵੱਲੋਂ ਈਰਾਨ ‘ਤੇ ਅਮਰੀਕੀ ਹਮਲਿਆਂ ਦੀ ਨਿੰਦਾ
