ਸੈਕਰਾਮੈਂਟੋ, 17 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਸੰਘੀ ਅਦਾਲਤ ਨੇ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਦੁਆਰਾ ਇਕ ਭਾਰਤੀ ਨਾਗਰਿਕ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਕੈਲੀਫੋਰਨੀਆ ਦੇ ਦੱਖਣੀ ਜ਼ਿਲ੍ਹੇ ਦੀ ਡਿਸਟ੍ਰਿਕਟ ਕੋਰਟ ਨੇ ਵਿਕਾਸ ਕੁਮਾਰ ਦੀ ਹੈਬੀਅਸ ਕਾਰਪਸ ਰਿਟ ਸਵਿਕਾਰ ਕਰਦਿਆਂ ਕਿਹਾ ਕਿ ਸਰਕਾਰ ਉਸ ਨੂੰ ਦੁਬਾਰਾ ਹਿਰਾਸਤ ਵਿਚ ਲੈਣ ਲਈ ਬੁਨਿਆਦੀ ਸੰਵਿਧਾਨਕ ਲੋੜਾਂ ਪੂਰੀਆਂ ਕਰਨ ਵਿਚ ਨਾਕਾਮ ਰਹੀ ਹੈ। ਵਿਕਾਸ ਕੁਮਾਰ ਨੂੰ ਓਟੇ ਮੈਸਾ ਡੀਟੈਨਸ਼ਨ ਸੈਂਟਰ ‘ਚ ਰੱਖਿਆ ਗਿਆ ਹੈ। ਅਦਾਲਤ ਨੇ 6 ਜਨਵਰੀ ਨੂੰ ਕੁਮਾਰ ਨੂੰ ਤੁਰੰਤ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਉਸ ਨੂੰ 24 ਦਸੰਬਰ 2025 ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਉਹ ਮੈਰੀਨ ਕਾਰਪਸ ਕੈਂਪ ਪੈਂਡਲਟਨ ਵਿਖੇ ਇਕ ਗਾਹਕ ਨੂੰ ਭੋਜਨ ਦੇਣ ਗਿਆ ਸੀ।
ਸੰਘੀ ਅਦਾਲਤ ਵੱਲੋਂ ਇਮੀਗ੍ਰੇਸ਼ਨ ਦੁਆਰਾ ਭਾਰਤੀ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਕਰਾਰ

