#AMERICA

ਸੜਕ ਹਾਦਸੇ ‘ਚ ਜ਼ਖਮੀ ਹੋਈ ਭਾਰਤੀ ਵਿਦਿਆਰਥਣ ਦੀ ਹਾਲਤ ਗੰਭੀਰ

ਸੈਕਰਾਮੈਂਟੋ, 13 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੈਨਟੋਨਵਿਲੇ, ਅਰਕੰਸਾਸ ਨੇੜੇ ਇਕ ਰਾਸ਼ਟਰੀ ਮਾਰਗ ਉਪਰ ਪਿਛਲੇ ਮਹੀਨੇ ਕਾਰ ਨੂੰ ਪੇਸ਼ ਆਏ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਈ ਭਾਰਤੀ ਵਿਦਿਆਰਥਣ ਸ਼੍ਰੀ ਲੀਕਿਤਾ ਪਿਨਾਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਵਿਚੀਤਾ ਸਟੇਟ ਯੂਨੀਵਰਸਿਟੀ ਕਨਸਾਸ ਵਿਚ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਹੈ। ਕਾਰ ਵਿਚ ਉਸ ਦੀ ਇਕ ਸਹੇਲੀ ਵੀ ਸੀ, ਜਦਕਿ ਪਿਨਾਮ ਖੁਦ ਕਾਰ ਚਲਾ ਰਹੀ ਸੀ ਕਿ ਅਚਾਨਕ ਕਾਰ ਨਿਯੰਤਰਣ ਤੋਂ ਬਾਹਰ ਹੋ ਕੇ ਉਲਟ ਗਈ। ਪਿਨਾਮ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਤੇ ਉਹ ਬੇਹੋਸ਼ ਹੋ ਗਈ। ਉਹ ਉਤਰ ਪੱਛਮੀ ਅਰਕਨਸਾਸ ਦੇ ਮਰਸੀ ਹਸਪਤਾਲ ਵਿਚ ਦਾਖਲ ਹੈ।

Leave a comment