#OTHERS

ਸ੍ਰੀਲੰਕਾ ਪੁਲਿਸ ਵੱਲੋਂ ਪਹਿਲਗਾਮ ਹਮਲੇ ਦੇ ਸ਼ੱਕੀ ਦੀ ਸੂਚਨਾ ਮਿਲਣ ‘ਤੇ ਚੇਨਈ ਦੀ ਉਡਾਣ ਦੀ ਤਲਾਸ਼ੀ

-ਹਵਾਈ ਜਹਾਜ਼ ਦੀ ਜਾਂਚ ਕੀਤੀ; ਤਲਾਸ਼ੀ ਮਗਰੋਂ ਅਗਲੇਰੀ ਕਾਰਵਾਈਆਂ ਲਈ ਮਨਜ਼ੂਰੀ ਦਿੱਤੀ
ਕੋਲੰਬੋ, 3 ਮਈ (ਪੰਜਾਬ ਮੇਲ)- ਸ੍ਰੀਲੰਕਾ ਦੀ ਪੁਲਿਸ ਨੂੰ ਅੱਜ ਸੂਚਨਾ ਮਿਲੀ ਕਿ ਪਹਿਲਗਾਮ ਹਮਲੇ ਦਾ ਸ਼ੱਕੀ ਚੇਨਈ ਤੋਂ ਹਵਾਈ ਉਡਾਣ ਰਾਹੀਂ ਇੱਥੇ ਆ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਤੇ ਜਾਂਚ ਟੀਮਾਂ ਨੇ ਸ਼ਨਿਚਰਵਾਰ ਨੂੰ ਚੇਨਈ ਤੋਂ ਇੱਥੇ ਪਹੁੰਚਣ ਵਾਲੀ ਇੱਕ ਉਡਾਣ ਦੀ ਤਲਾਸ਼ੀ ਲਈ। ਸ੍ਰੀਲੰਕਾ ਏਅਰਲਾਈਨਜ਼ ਦੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਸ ਦੀ ਉਡਾਣ ਕੋਲੰਬੋ ਦੇ ਬੰਦਰਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਚੇਨਈ ਤੋਂ ਪੁੱਜੀ ਤੇ ਉਸ ਦੀ ਸੁਰੱਖਿਆ ਕਾਰਨਾਂ ਕਰ ਕੇ ਜਾਂਚ ਕੀਤੀ ਗਈ। ਇਸ ਬਾਰੇ ਚੇਨਈ ਏਰੀਆ ਕੰਟਰੋਲ ਸੈਂਟਰ ਨੇ ਚਿਤਾਵਨੀ ਦਿੱਤੀ ਸੀ, ਜਿਸ ਤੋਂ ਬਾਅਦ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਤਲਾਸ਼ੀ ਲਈ ਗਈ। ਇਹ ਕਿਹਾ ਜਾ ਰਿਹਾ ਸੀ ਕਿ ਪਹਿਲਗਾਮ ਹਮਲੇ ਦਾ ਸ਼ੱਕੀ ਇਹ ਉਡਾਣ ਵਿਚ ਹੋ ਸਕਦਾ ਹੈ।