ਫਰਿਜ਼ਨੋ, 29 ਜੂਨ (ਪੰਜਾਬ ਮੇਲ)- ਸੈਂਟਰਲ ਕੈਲੀਫੋਰਨੀਆ ਇਲਾਕਾ ਫਰਿਜ਼ਨੋ ਦੀਆਂ ਸਾਧਾਰਨ ਸੰਗਤਾਂ ਵਲੋਂ ਸਮੁੱਚੇ ਸਿਖਾਂ ਦੀ ਏਕਤਾ ਦੇ ਮਿਸ਼ਨ ਇਕ ਪੰਥ ਇਕ ਸੋਚ ਲਈ ਪਿਛਲੇ 8 ਵਰੇ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਏਕੇ ਨੂੰ ਸਮਰਪਿਤ ਪ੍ਰੋਗ੍ਰਾਮ ਆਤਮਰਸ ਕੀਰਤਨ ਦਰਬਾਰ ਵਿੱਚ ਵੱਖ ਵੱਖ ਵਿਚਾਰਧਾਰਾ ਜਾਂ ਮਰਿਯਾਦਾ ਵਿੱਚ ਵੰਡੇ ਕਹੇ ਜਾਣ ਵਾਲੇ ਗੁਰੂ ਘਰਾਂ ਦੇ ਰਾਗੀ ਢਾਡੀ ਵੀਰਾਂ ਨੇ ਇਕ ਥਾਂ ਇਕੱਤਰ ਹੋ ਕੇ ਆਪ ਸਿੱਖ ਏਕਤਾ ਤੇ ਪਹਿਰਾ ਦੇਂਦੇ ਹੋਏ ਸੰਸਾਰ ਭਰ ਦੇ ਸਿਖਾਂ ਨੂੰ ਵੀ ਏਕਤਾ ਦੀ ਅਪੀਲ ਕੀਤੀ।
ਸਾਧਾਰਨ ਸੰਗਤਾਂ ਵਲੋਂ ਚੁੱਕੇ ਇਸ ਬੀੜੇ ਦਾ ਜਿੱਥੇ ਇਲਾਕੇ ਦੇ ਸਾਰੇ ਹੀ 14 ਗੁਰੂ ਘਰਾਂ ਜਿਸ ਵਿਚ FRESNO CLOVIS ਦੇ ਸਾਰੇ ਗੁਰੂ ਘਰ ਜਿਸ ਵਿੱਚ ਗੁਰਦਵਾਰਾ ਸਾਹਿਬ SINGH SABHA,GURU NANAK PARKASH,ਨਾਨਕਸਰ,ਦਰਬਾਰ ਸ਼੍ਰੀ ਗੁਰੂ ਗਰੰਥ ਸਾਹਿਬ,ਗੁਰੂ ਰਵਿਦਾਸ ਸਭਾ, ਗੁ.ਕਲੋਵਿਸ,ਸੈਲਮਾ ਕਲਗੀਧਰ,ਸੈਲਮਾ2211S ਹਾਈਲੈਂਡ,ਸੈਲਮਾ ਗੁਰੂ ਰਵਿਦਾਸਤੋਂ ਇਲਾਵਾ ਗੁ.ਸਾਹਿਬ ਕਰਦਰਜ, ਮੰਡੇਰਾ, ਕਰਮਨ, ਸਨਵਾਕੀਨ, ਪੋਰਟਰਵਿਲੈ ਨੇ ਜੱਥੇ ਭੇਜ ਕੇ ਜਿੱਥੇ ਆਪ ਏਕੇ ਦਾ ਸਬੂਤ ਦਿੱਤਾ। ਉੱਥੇ ਇਲਾਕੇ ਦੇ ਪੰਜਾਬੀ ਮੀਡਿਆ ਅਤੇ NGO’s ਜਿਸ ਵਿਚ ਸਿੱਖ ਕੌਂਸਲ, ਸਿੱਖ ਵੂਮੈਨ ਆਰਗੇਨਾਈਜੇਸ਼ਨ ਆਫ ਸੈਂਟਰਲ ਕੈਲੀਫੋਰਨੀਆ, ਜਕਾਰਾ ਮੂਵਮੈਂਟ, ਇੰਡੋ ਅਮੇਰੀਕਨ ਹੈਰੀਟੇਜ ਫੌਰਮ, ਜੀ ਐਚ ਜੀ ਅਕੈਡਮੀ, ਪੀ ਏ ਜੀ ਜੀ, ਮੀਰੀ ਪੀਰੀ ਸੇਵਾ ਸੁਸਾਇਟੀ, ਪੰਜਾਬੀ ਰੇਡੀਓ Team KBIF 900 AM, ਇਲਾਕੇ ਦੇ ਮੀਡੀਆ ਪਰਸਨਜ਼, ਪੰਜਾਬੀ ਰਾਇਡਰਜ਼, ਮਾਤਾ ਗੁਜਰੀ ਅਤੇ ਸੁਖਮਨੀ ਸਾਹਿਬ ਗਰੁੱਪ ਵਲੋ ਇਸ ਦੀ ਸ਼ਲਾਘਾ ਕਰਦੇ ਹੋਏ ਭਰਵਾਂ ਹੁੰਂਗਾਰਾ ਮਿਲਿਆ ਅਤੇ ਕਿਹਾ ਕਿ ਅਜ ਪੂਰੇ ਸੰਸਾਰ ਦੇ ਸਿੱਖਾਂ ਨੂੰ ਸਰਬੱਤ ਦੇ ਭਲੇ ਲਈ ਇਕ ਹੋਣ ਦੀ ਸਖਤ ਲੋੜ ਹੈ।