#INDIA

ਸਿੱਖ ਮਰਿਆਦਾ ਅਨੁਸਾਰ ਰਤਨ ਟਾਟਾ ਦੀ ਵਿਦਾਇਗੀ, ਕੀਤੀ ਗਈ ਅਰਦਾਸ

ਮੁੰਬਈ, 10 ਅਕਤੂਬਰ (ਪੰਜਾਬ ਮੇਲ)- ਟਾਟਾ ਗਰੁੱਪ ਦੇ ਚੇਅਰਮੈਨ ਅਤੇ ਸੀਨੀਅਰ ਉਦਯੋਗਪਤੀ ਰਤਨ ਟਾਟਾ ਬੁੱਧਵਾਰ ਰਾਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। 86 ਸਾਲ ਦੀ ਉਮਰ ‘ਚ ਦੇਸ਼ ਅਤੇ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਰਤਨ ਟਾਟਾ ਨੂੰ ਸਿਹਤ ਖਰਾਬ ਹੋਣ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਨਜ਼ਰਅੰਦਾਜ਼ ਕੀਤਾ ਸੀ ਅਤੇ ਖੁਦ ਨੂੰ ਸਿਹਤਮੰਦ ਦੱਸਿਆ ਸੀ। ਰਾਜਨੀਤਿਕ ਜਗਤ ਦੇ ਕਈ ਲੋਕਾਂ ਨੇ ਰਤਨ ਟਾਟਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਵਿੱਚ ਪੀਐਮ ਮੋਦੀ, ਰਾਜਨਾਥ ਸਿੰਘ, ਰਾਹੁਲ ਗਾਂਧੀ ਸਮੇਤ ਕਈ ਦਿੱਗਜ ਆਗੂ ਸ਼ਾਮਲ ਹਨ। ਉੱਘੇ ਉਦਯੋਗਪਤੀ ਰਤਨ ਐਨ ਟਾਟਾ ਦੀ ਮ੍ਰਿਤਕ ਦੇਹ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਐਨਸੀਪੀਏ ਲਾਅਨ ਵਿੱਚ ਲਿਜਾਇਆ ਜਾ ਰਿਹਾ ਹੈ। ਅੱਜ ਸ਼ਾਮ ਉਨ੍ਹਾਂ ਦਾ ਸਰਕਾਰੀ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਸਿੱਖ ਮਰਿਆਦਾ ਅਨੁਸਾਰ ਅਰਦਾਸ ਕੀਤੀ ਗਈ ਹੈ।