ਨਿਊਯਾਰਕ, 29 ਜੁਲਾਈ (ਪੰਜਾਬ ਮੇਲ)- ਨਿਊਯਾਰਕ ਸਟੇਟ ਪੁਲਸ ਨੂੰ ਆਪਣੇ ਇਕ ਸਿੱਖ ਅਫ਼ਸਰ ਨੂੰ ਦਾੜ੍ਹੀ ਵਧਾਉਣ ਤੋਂ ਇਨਕਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਯਾਰਕ ਦੇ ਜੇਮਸਟਾਊਨ ਵਿਚ ਰਹਿਣ ਵਾਲੇ ਚਰਨਜੋਤ ਸਿੰਘ ਨੇ ਮਾਰਚ 2022 ‘ਚ ਆਪਣੇ ਵਿਆਹ ਲਈ ਸਿਰਫ਼ ਡੇਢ ਇੰਚ ਦਾੜ੍ਹੀ ਵਧਾਉਣ ਦੀ ਇਜਾਜ਼ਤ ਮੰਗੀ ਸੀ ਪਰ ਅਧਿਕਾਰੀਆਂ ਨੇ ਪ੍ਰਵਾਨਗੀ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ।
ਇੱਥੇ ਦੱਸ ਦੇਈਏ ਕਿ ਨਿਊਯਾਰਕ ‘ਚ 2019 ਵਿਚ ਜਵਾਨਾਂ ਨੂੰ ਕਾਨੂੰਨੀ ਤੌਰ ‘ਤੇ ਉਨ੍ਹਾਂ ਦੀਆਂ ਧਾਰਮਿਕ ਵਚਨਬੱਧਤਾਵਾਂ ਦਾ ਪਾਲਣ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੇ ਬਾਵਜੂਦ ਇਹ ਘਟਨਾ ਵਾਪਰੀ। ਉਸਦੀ ਯੂਨੀਅਨ, ਨਿਊਯਾਰਕ ਸਟੇਟ ਟਰੂਪਰਜ਼ ਪੁਲਿਸ ਬੇਨੇਵੋਲੈਂਟ ਐਸੋਸੀਏਸ਼ਨ ਦੇ ਅਨੁਸਾਰ, ਟਿਵਾਣਾ ਦੀ ਬੇਨਤੀ ਨੂੰ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਰੱਦ ਕੀਤਾ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਦਾੜ੍ਹੀ ਵਧਾਉਣ ਨਾਲ ਗੈਸ ਮਾਸਕ ਦੀ ਵਰਤੋਂ ਕਰਦੇ ਸਮੇਂ ਉਸ ਨੂੰ ਸਮੱਸਿਆ ਹੋ ਸਕਦੀ ਹੈ। ਉਥੇ ਹੀ ਟਿਵਾਣਾ ਨੇ ਅਧਿਕਾਰੀਆਂ ਦੇ ਇਨਕਾਰ ਨੂੰ ਆਪਣੇ ਨਾਲ ਧੱਕੇਸ਼ਾਹੀ ਸਮਝ ਲਿਆ।
ਯੂਨੀਅਨ ਦੇ ਪ੍ਰਧਾਨ ਚਾਰਲੀ ਮਰਫ਼ੀ ਨੇ ਕਿਹਾ ਕਿ ਹਰ ਇਕ ਸਿੱਖ ਦਸਤਾਰ ਸਜਾਉਂਦਾ ਹੈ ਅਤੇ ਅਸੀਂ ਸਾਰੇ ਧਰਮਾਂ ਦਾ ਆਦਰ ਕਰਦੇ ਹਾਂ। ਉਨ੍ਹਾਂ ਦਾਅਵਾ ਕੀਤਾ ਕਿ ਨਿਊਯਾਰਕ ਪੁਲਿਸ ਦੇ ਅਧਿਕਾਰੀ ਕਦੇ ਵੀ ਆਪਣੇ ਜਵਾਨਾਂ ਤੇ ਹੋਰ ਮੁਲਾਜ਼ਮਾਂ ਨਾਲ ਧਰਮ ਦੇ ਆਧਾਰ ‘ਤੇ ਕੋਈ ਧੱਕੇਸ਼ਾਹੀ ਜਾਂ ਵਧੀਕੀ ਨਹੀਂ ਕਰਦੇ।
ਸਿੱਖ ਪੁਲਿਸ ਅਫ਼ਸਰ ਵੱਲੋਂ ਦਾੜ੍ਹੀ ਵਧਾਉਣ ਦੀ ਇਜਾਜ਼ਤ ਮੰਗਣ ‘ਤੇ ਨਿਊਯਾਰਕ ਪੁਲਿਸ ਵੱਲੋਂ ਇਨਕਾਰ
![](https://punjabmailusa.com/wp-content/uploads/2023/02/news.png)