#AMERICA

ਸਿਆਟਲ ਵਿਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ 25 ਅਗਸਤ ਨੂੰ

-ਸਭ ਨੂੰ ਖੁੱਲ੍ਹਾ ਸੱਦਾ
ਸਿਆਟਲ, 21 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ਦੇ ਵਿਲਸਨ ਪਲੇਅ ਫੀਲਡ ਵਿਚ 23 ਅਤੇ 25 ਅਗਸਤ, ਸ਼ਨੀਵਾਰ ਤੇ ਐਤਵਾਰ ਸ਼ਾਮ 5 ਤੋਂ 7 ਵਜੇ ਤੱਕ ਸਾਕਰ ਅਤੇ ਐਥਲੈਟਿਕ ਮੁਕਾਬਲੇ ਹੋਣਗੇ।
ਦਾਨੀ ਸੱਜਣਾਂ ਵੱਲੋਂ ਕਿੱਟਾਂ ਅਤੇ ਰਿਫਰੈਸ਼ਮੈਂਟ ਦੀ ਸੇਵਾ ਚੱਲ ਰਹੀ ਹੈ। ਕੋਈ ਫੀਸ ਨਹੀਂ ਲਈ ਜਾਂਦੀ। ਇਨ੍ਹਾਂ ਦਿਨਾਂ ਵਿਚ ਫਰੀ ਭੋਜਨ ਦਾ ਪ੍ਰਬੰਧ ਕੀਤਾ ਜਾਵੇਗਾ। 25 ਅਗਸਤ ਨੂੰ ਹੀ ਜੇਤੂ ਖਿਡਾਰੀਆਂ, ਦਾਨੀਆਂ ਅਤੇ ਵਲੰਟੀਅਰ ਸੇਵਾ ਨਿਭਾ ਰਹੇ ਸੱਜਣਾਂ ਦਾ ਮਾਣ-ਸਨਮਾਨ ਕੀਤਾ ਜਾਵੇਗਾ।