ਵਾਸ਼ਿੰਗਟਨ, 27 ਜੁਲਾਈ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ‘ਚ ਆਪਣੇ ਮਾਰ-ਏ-ਲਾਗੋ ਨਿਵਾਸ ‘ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਸਵਾਗਤ ਕੀਤਾ। ਨੇਤਨਯਾਹੂ ਨਾਲ ਉਨ੍ਹਾਂ ਦੀ ਪਤਨੀ ਸਾਰਾ ਨੇਤਨਯਾਹੂ ਵੀ ਮੌਜੂਦ ਸਨ।
ਟਰੰਪ ਅਤੇ ਨੇਤਨਯਾਹੂ ਵਿਚਾਲੇ ਸਾਬਕਾ ਰਾਸ਼ਟਰਪਤੀ ਦੇ ਪਹਿਲੇ ਕਾਰਜਕਾਲ ਤੋਂ ਹੀ ਨਜ਼ਦੀਕੀ ਸਬੰਧ ਰਹੇ ਹਨ, ਜਦੋਂ ਉਨ੍ਹਾਂ ਨੇ ਅਮਰੀਕੀ ਦੂਤਘਰ ਨੂੰ ਤੇਲ ਅਵੀਵ ਤੋਂ ਯਰੂਸ਼ਲਮ ਤਬਦੀਲ ਕੀਤਾ ਸੀ। ਇਹ ਇਜ਼ਰਾਈਲ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ ਕਿ ਦੁਨੀਆਂ ਯੇਰੂਸ਼ਲਮ ਨੂੰ ਰਾਜਧਾਨੀ ਮੰਨੇ, ਭਾਵੇਂ ਫਿਲਸਤੀਨੀਆਂ ਵੱਲੋਂ ਇਸ ਨੂੰ ਇਕ ਸ਼ਹਿਰ ਵਜੋਂ ਮੰਨੇ ਜਾਣ ਦਾ ਦਾਅਵਾ ਕੀਤਾ ਹੋਵੇ।