ਰੋਪੜ, 24 ਨਵੰਬਰ (ਪੰਜਾਬ ਮੇਲ)- ਪ੍ਰੱਸਿਧ ਸਮਾਜਸੇਵੀ ਡਾ. ਐਸ. ਪੀ. ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾ ਦੀ ਲੜੀ ਤਹਿਤ ਅੱਜ ਮੋਰਿੰਡਾ ਚ ਬੀਬੀ ਚਰਨਜੀਤ ਕੌਰ ਦਾ ਮਕਾਨ ਜਿਹੜਾ ਕੀ ਜੁਲਾਈ ਵਿੱਚ ਹੜ੍ਹ ਦਾ ਪਾਣੀ ਆਉਣ ਕਾਰਨ ਡਿੱਗ ਗਿਆ ਸੀ।ਮੈਨੇਜਿੰਗ ਟਰੱਸਟੀ ਡਾ ਐਸ. ਪੀ. ਸਿੰਘ ਓਬਰਾਏ ਜੀ, ਸਤਨਾਮ ਸਿੰਘ ਅਤੇ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਜੇ ਕੇ ਜੱਗੀ ਉਹਨਾਂ ਦੀ ਸਮੂਹਿਕ ਟੀਮ ਮੈਂਬਰ ਅਤੇ ਇਲਾਕੇ ਦੇ ਲੋਕਾ ਵਲੋਂ ਬੀਬੀ ਨੂੰ ਦੋ ਕਮਰੇ ਤੇ ਇੱਕ ਰਸੋਈ ਬਣਾ ਕੇ ਅਜੱ ਪਰੀਵਾਰ ਨੂੰ ਘਰ ਦੀ ਚਾਬੀ ਦਿੱਤੀ ਗਈ ਹੈ ਅਤੇ ਰੋਪੜ ਵਿੱਚ ਹੋਰ ਵੀ ਮਕਾਨਾਂ ਦੇ ਮੁਰਮੰਤ ਜਾ ਉਸਾਰੀ ਦਾ ਕੰਮ ਜਲਦੀ ਹੀ ਟਰੱਸਟ ਵੱਲੋਂ ਸ਼ੁਰੂ ਕੀਤਾ ਜਾਵੇਗਾ।
ਕੇਂਦਰ ਸਰਕਾਰ ਵਲੋਂ ਹਰ ਸਾਲ ਸਕੂਲਾਂ ਤੋਂ ਕਰਵਾਏ ਜਾਂਦੇ ਯੂ- ਡਾਇਸ ( ਯੂਨੀਫਾਇਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਨਾਂ ਦੇ ਸਰਵੇ ਵਿੱਚ ਇਸ ਸਾਲ ਤੋਂ ਵਿਦਿਆਰਥੀਆਂ ਦਾ ਬਲੱਡ ਗਰੁੱਪ ਭਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ । ਪੰਜਾਬ, ਹਿਮਾਚਲ ਅਤੇ ਹਰਿਆਣਾ ਵਿਚ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦਾ ਬੱਲਡ ਗਰੁੱਪ ਪਤਾ ਕਰਨ ਵਾਲਾ ਟੈਸਟ ਇਸ ਸੰਸਥਾ ਵਲੋੰ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।ਟਰੱਸਟ ਵਲੋਂ ਸਕੂਲ਼ਾਂ ਅੰਦਰ ਆਪਣੇ ਲੈਬ ਟੈਕਨੀਸ਼ੀਅਨ ਭੇਜ ਕੇ ਲਖਾਂ ਵਿਦਿਆਰਥੀਆਂ ਦੇ ਇਹ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਲਖਾਂ ਵਿਦਿਆਰਥੀਆਂ ਦੇ ਟੈਸਟ ਹੋਰ ਕੀਤੇ ਜਾਣਗੇ।ਇਸ ਉਪਰਾਲੇ ਦੀ ਹਰ ਥਾਂ ਮਾਪਿਆਂ ਅਤੇ ਸਕੂਲ ਪ੍ਰਬੰਧਕਾ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੋਕੇ ਤੇ ਟਰੱਸਟ ਦੇ ਪ੍ਰਧਾਨ ਜੇ.ਕੇ.ਜੱਗੀ ਮੈਬਂਰ ਅਸ਼ਵਨੀ ਖੰਨਾ , ਸੁਖਦੇਵ ਸ਼ਰਮਾ, ਮਦਨ ਮੋਹਨ ਗੁਪਤਾ ਅਤੇ ਹੋਰ ਮੈਂਬਰ ਵੀ ਮੌਜੂਦ ਸਨ।